ਹੁਣ ਦੇਸ਼ ‘ਚ ਲੱਗੇਗੀ ਕੋਰੋਨਾ ਦੀ ਸਿੰਗਲ ਡੋਜ਼ ਵੈਕਸੀਨ, J&J ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ

ਹੁਣ ਦੇਸ਼ ‘ਚ ਲੱਗੇਗੀ ਕੋਰੋਨਾ ਦੀ ਸਿੰਗਲ ਡੋਜ਼ ਵੈਕਸੀਨ, J&J ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ

ਨਵੀਂ ਦਿੱਲੀ:  ਭਾਰਤ ‘ਚ ਜੌਨਸਨ ਐਂਡ ਜੌਨਸਨ (Johnson and Johnson) ਦੀ ਸਿੰਗਲ ਡੋਜ਼ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਮਿਲ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਦੀ ਜਾਣਕਾਰੀ ਟਵੀਟ ਰਾਹੀਂ ਦਿੱਤੀ ਹੈ। ਇਹ ਦੇਸ਼ ਵਿਚ ਉਪਲਬਧ ਹੋਣ ਵਾਲੀ ਚੌਥੀ ਕੋਰੋਨਾ ਵੈਕਸੀਨ ਹੋਵੇਗੀ। ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ (ਆਕਸਫੋਰਡ-ਐਸਟ੍ਰਾਜ਼ੈਨੇਕਾ), ਭਾਰਤ ਬਾਇਓਟੈੱਕ ਦੀ ਕੋਵੈਕਸੀਨ ਤੇ ਡਾ. ਰੈੱਡੀਜ਼ ਦੀ ਸਪੁਤਨਿਕ-ਵੀ (ਰੂਸ) ਪਹਿਲਾਂ ਤੋਂ ਹੀ ਉਪਲਬਧ ਹੈ।

ਜੈਨਸਨ ਐਂਡ ਜੌਨਸਨ ਭਾਰਤ ‘ਚ ਇਸ ਵੈਕਸੀਨ ਦਾ ਉਤਪਾਦਨ ਕਰੇਗੀ, ਇਸ ਦੀ ਕੀਮਤ ਕੀ ਹੋਵੇਗੀ? ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਕੰਪਨੀ ਨੇ ਇਹ ਜ਼ਰੂਰ ਕਿਹਾ ਹੈ ਕਿ ਉਸ ਦੀ ਗਲੋਬਲ ਸਪਲਾਈ ‘ਚ ਬਾਇਓਲਾਜੀਕਲ ਈ ਦੀ ਅਹਿਮ ਭੂਮਿਕਾ ਹੋਵੇਗੀ।

ਆਲਮੀ ਸਿਹਤ ਸੇਵਾ ਖੇਤਰ ਦੀ ਵੱਡੀ ਕੰਪਨੀ ਜੌਨਸਨ ਐਂਡ ਜੌਨਸਨ ਨੇ ਭਾਰਤ ‘ਚ ਆਪਣੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸੇਤਮਾਲ ਦੀ ਮਨਜ਼ੂਰੀ ਲਈ ਅਪਲਾਈ ਕੀਤਾ ਸੀ। ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਜੌਨਸਨ ਦੀ ਇਹ ਵੈਕਸੀਨ ਇਕ ਡੋਜ਼ ਦੀ ਹੈ। ਫਿਲਹਾਲ ਭਾਰਤ ‘ਚ ਦੋ ਡੋਜ਼ ਵਾਲੀ ਵੈਕਸੀਨ ਲਗਾਈ ਜਾ ਰਹੀ ਹੈ।

J&J ਦੀ ਵੈਕਸੀਨ ਨਾਨ-ਰੈਪਲੀਕੇਟਿੰਗ ਵਾਇਰਲ ਵੈਕਟਰ ਵੈਕਸੀਨ ਹੈ। ਇਸ ਦਾ ਮਤਲਬ ਇਹ ਹੈ ਕਿ ਵੈਕਸੀਨ ਦੇ ਅੰਦਰਲਾ ਜੈਨੇਟਿਕ ਮਟੀਰੀਅਲ ਸਰੀਰ ਦੇ ਅੰਦਰ ਆਪਣੀ ਕਾਪੀ ਨਹੀਂ ਬਣਾਏਗਾ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਜਦੋਂ ਵਾਇਰਲ ਸਰੀਰ ਵਿਚ ਦਾਖ਼ਲ ਹੁੰਦੀ ਹੈ ਤਾਂ ਉਹ ਆਪਣੀਆਂ ਕਾਪੀਆਂ ਬਣਾਉਣੀਆਂ ਸ਼ੁਰੂ ਕਰਦਾ ਹੈ ਜਿਸ ਨਾਲ ਇਨਫੈਕਸ਼ਨ ਫੈਲਦੀ ਹੈ।

ਇਸ ਵੈਕਸੀਨ ਨੂੰ 2 ਤੋਂ 8 ਡਿਗਰੀ ਤਾਪਮਾਨ ਦੇ ਵਿਚਕਾਰ ਸਟੋਰ ਕੀਤਾ ਜਾ ਸਕਦਾ ਹੈ। ਖੁੱਲ੍ਹ ਚੁੱਕੇ ਵਾਇਲਸ 9 ਡਿਗਰੀ ਤੋਂ 25 ਡਿਗਰੀ ਤਾਪਮਾਨ ਵਿਚਕਾਰ 12 ਘੰਟੇ ਤਕ ਰੱਖੇ ਜਾ ਸਕਦੇ ਹਨ।

 

 

 

 

 

 

 

 

 

 

 

India