ਸਟਾਰ ਆਲਰਾਉਂਡਰ Hardik Pandya ਨੇ ਵੱਡੇ ਟੂਰਨਾਮੈਂਟ ਖੇਡਣ ਤੋਂ ਕੀਤਾ ਇਨਕਾਰ

ਸਟਾਰ ਆਲਰਾਉਂਡਰ Hardik Pandya ਨੇ ਵੱਡੇ ਟੂਰਨਾਮੈਂਟ ਖੇਡਣ ਤੋਂ ਕੀਤਾ ਇਨਕਾਰ

Hardik Pandya Fitness Update: ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ (Hardik Pandya) ਨੇ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਘਰੇਲੂ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ 2021-22 (Vijay Hazare Trophy 2021-22) ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਵਾਰ ਬੜੌਦਾ ਕ੍ਰਿਕਟ ਸੰਘ (BCA) ਨੇ ਪਾਂਡਿਆ ਨੂੰ ਇੱਕ ਈਮੇਲ ਭੇਜ ਕੇ ਇਸ ਟਰਾਫੀ ਵਿੱਚ ਹਿੱਸਾ ਲੈਣ ਲਈ ਕਿਹਾ ਸੀ, ਜਿਸ ਦੇ ਜਵਾਬ ਵਿੱਚ ਪਾਂਡਿਆ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਉਹ ਚੋਣ ਲਈ ਉਪਲਬਧ ਨਹੀਂ।

ਜਦਕਿ ਹਾਰਦਿਕ ਦਾ ਭਰਾ ਕਰੁਣਾਲ ਪਾਂਡਿਆ (Krunal Pandya) ਬੜੌਦਾ ਕ੍ਰਿਕਟ ਟੀਮ ਦੇ ਕੈਂਪ ‘ਚ ਸ਼ਾਮਲ ਹੋ ਗਏ ਤੇ ਉਹ ਇਸ ਟੂਰਨਾਮੈਂਟ ‘ਚ ਹਿੱਸਾ ਲੈਂਦੇ ਨਜ਼ਰ ਆਉਣਗੇ। ਆਓ ਜਾਣਦੇ ਹਾਂ ਕਿ ਪਾਂਡਿਆ ਨੇ ਇਸ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕਿਉਂ ਲਿਆ ਹੈ।

ਫਿੱਟਨੈੱਸ ਨੂੰ ਦੱਸਿਆ ਕਾਰਨ
ਹਾਰਦਿਕ ਪਾਂਡਿਆ ਨੇ ਬੜੌਦਾ ਕ੍ਰਿਕਟ ਸੰਘ ਨੂੰ ਦੱਸਿਆ ਕਿ ਉਹ ਇਨ੍ਹੀਂ ਦਿਨੀਂ ਮੁੰਬਈ ‘ਚ ਰੀਹੈਬ ਕਰ ਰਹੇ ਹਨ। ਧਿਆਨਯੋਗ ਹੈ ਕਿ ਹਾਰਦਿਕ ਪਾਂਡਿਆ ਫਿਟਨੈੱਸ ਕਾਰਨ ਲੰਬੇ ਸਮੇਂ ਤੋਂ ਗੇਂਦਬਾਜ਼ੀ ਨਹੀਂ ਕਰ ਪਾ ਰਹੇ ਹਨ। ਫਿਟਨੈੱਸ ਕਾਰਨ ਉਨ੍ਹਾਂ ਨੇ IPL 2021 ‘ਚ ਗੇਂਦਬਾਜ਼ੀ ਨਹੀਂ ਕੀਤੀ ਸੀ।

ਟੀ-20 ਵਿਸ਼ਵ ਕੱਪ ਦੇ ਕੁਝ ਹੀ ਮੈਚਾਂ ‘ਚ ਉਹ ਗੇਂਦਬਾਜ਼ੀ ਕਰਨ ਆਏ ਪਰ ਕੁੱਝ ਖਾਸ ਨਹੀਂ ਕਰ ਸਕੇ।  ਇਸ ਕਾਰਨ ਟੀਮ ਇੰਡੀਆ ‘ਚ ਉਨ੍ਹਾਂ ਦੀ ਜਗ੍ਹਾ ਵੀ ਮੁਸ਼ਕਲ ‘ਚ ਨਜ਼ਰ ਆ ਰਹੀ ਹੈ। ਹਾਰਦਿਕ ਇਨ੍ਹੀਂ ਦਿਨੀਂ ਗੇਂਦਬਾਜ਼ੀ ਦੀ ਲੈਅ ‘ਚ ਵਾਪਸੀ ਲਈ ਸਖਤ ਮਿਹਨਤ ਕਰ ਰਿਹਾ ਹੈ, ਤਾਂ ਜੋ ਭਾਰਤੀ ਟੀਮ ‘ਚ ਵਾਪਸੀ ਹੋ ਸਕੇਵਿਜੇ ਹਜ਼ਾਰੇ ਟਰਾਫੀ ਦੀ ਸਮਾਂ-ਸਾਰਣੀ
ਵਿਜੇ ਹਜ਼ਾਰੇ ਟਰਾਫੀ 8 ਦਸੰਬਰ ਤੋਂ 27 ਦਸੰਬਰ ਦਰਮਿਆਨ ਖੇਡੀ ਜਾਵੇਗੀ। ਇਸ ਟੂਰਨਾਮੈਂਟ ਵਿੱਚ 6 ਵੱਖ-ਵੱਖ ਗਰੁੱਪਾਂ ਵਿੱਚ 38 ਟੀਮਾਂ ਭਾਗ ਲੈਣਗੀਆਂ। ਇਸ ਟੂਰਨਾਮੈਂਟ ਦੇ ਮੈਚ ਦੇਸ਼ ਦੇ ਸੱਤ ਸ਼ਹਿਰਾਂ ਵਿੱਚ ਖੇਡੇ ਜਾਣਗੇ। ਇਸ ਟੂਰਨਾਮੈਂਟ ਵਿੱਚ ਕਈ ਸੀਨੀਅਰ ਖਿਡਾਰੀ ਵੀ ਖੇਡਦੇ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਘਰੇਲੂ ਖਿਡਾਰੀਆਂ ਲਈ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਰਾਸ਼ਟਰੀ ਟੀਮ ਵਿਚ ਜਗ੍ਹਾ ਬਣਾਉਣ ਲਈ ਵੀ ਇਹ ਇਕ ਵਧੀਆ ਪਲੇਟਫਾਰਮ ਹੈ।

Featured Sports