ਲੈਪਟਾਪ ‘ਚ ਧਮਾਕਾ ਹੋਣ ਕਾਰਨ ਮਚ ਗਈ ਹਲਚਲ

ਲੈਪਟਾਪ ‘ਚ ਧਮਾਕਾ ਹੋਣ ਕਾਰਨ ਮਚ ਗਈ ਹਲਚਲ

ਨਵੀਂ ਦਿੱਲੀ : ਰੋਹਿਣੀ ਕੋਰਟ ਰੂਮ ਨੰਬਰ 102 ‘ਚ ਵੀਰਵਾਰ ਸਵੇਰੇ ਬੈਗ ‘ਚ ਰੱਖੇ ਲੈਪਟਾਪ ‘ਚ ਧਮਾਕਾ ਹੋ ਗਿਆ। ਘਟਨਾ ਦੇ ਸਮੇਂ ਮੈਟਰੋਪੋਲੀਟਨ ਮੈਜਿਸਟਰੇਟ ਪ੍ਰੀਤੂ ਰਾਜ ਦੀ ਅਦਾਲਤ ਵਿੱਚ ਇੱਕ ਕੇਸ ਦੀ ਸੁਣਵਾਈ ਚੱਲ ਰਹੀ ਸੀ। ਅਜਿਹੇ ‘ਚ ਕਈ ਲੋਕ ਅਦਾਲਤ ‘ਚ ਮੌਜੂਦ ਸਨ। ਸੂਚਨਾ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ। ਜਾਂਚ ਦੌਰਾਨ ਪਤਾ ਲੱਗਾ ਕਿ ਬੈਗ ‘ਚ ਰੱਖੇ ਲੈਪਟਾਪ ‘ਚ ਅਚਾਨਕ ਧਮਾਕਾ ਹੋ ਗਿਆ।

Explosion in Rohini Court LIVE Updates:

ਫਾਇਰ ਵਿਭਾਗ ਮੁਤਾਬਕ ਸਵੇਰੇ 10.40 ਵਜੇ ਕੋਰਟ ਰੂਮ ਨੰਬਰ 102 ‘ਚ ਧਮਾਕਾ ਹੋਣ ਦੀ ਸੂਚਨਾ ਮਿਲੀ। ਇਹ ਮਾਮੂਲੀ ਧਮਾਕਾ ਸੀ ਅਤੇ ਬਚਾਅ ਕਾਰਜ ਸਵੇਰੇ 11.10 ਵਜੇ ਪੂਰਾ ਹੋ ਗਿਆ। ਹਾਲਾਂਕਿ ਕੋਰਟ ਰੂਮ ਨੂੰ ਸੀਲ ਕਰਨ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ

ਫਿਲਹਾਲ ਲੈਪਟਾਪ ‘ਚ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।

ਸਤੰਬਰ ਵਿੱਚ ਜੱਜ ਦੇ ਸਾਹਮਣੇ ਬਦਨਾਮ ਬਦਮਾਸ਼ ਦੀ ਹੱਤਿਆ ਕਰ ਦਿੱਤੀ ਗਈ ਸੀ

ਦੱਸ ਦੇਈਏ ਕਿ 24 ਸਤੰਬਰ ਨੂੰ ਰੋਹਿਣੀ ਅਦਾਲਤ ਵਿੱਚ ਦੋ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਬਦਨਾਮ ਬਦਮਾਸ਼ ਜਤਿੰਦਰ ਮਾਨ ਉਰਫ਼ ਗੋਗੀ ਦੀ ਹੱਤਿਆ ਕਰ ਦਿੱਤੀ ਸੀ। ਘਟਨਾ ਦੇ ਸਮੇਂ ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ। ਕੋਰਟ ਰੂਮ ‘ਚ ਜੱਜ ਦੇ ਸਾਹਮਣੇ ਬਦਮਾਸ਼ਾਂ ਨੇ ਜਤਿੰਦਰ ਮਾਨ ਉਰਫ ਗੋਗੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਦੋਵੇਂ ਹਮਲਾਵਰਾਂ ਨੂੰ ਮਾਰ ਦਿੱਤਾ। ਬਦਮਾਸ਼ ਵਕੀਲ ਦੇ ਭੇਸ ‘ਚ ਅਦਾਲਤ ‘ਚ ਦਾਖਲ ਹੋਏ ਸਨ। ਇਸ ਘਟਨਾ ਤੋਂ ਬਾਅਦ ਰੋਹਿਣੀ ਕੋਰਟ ‘ਚ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਸਰਕਾਰ ਅਤੇ ਪੁਲਿਸ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਦਿੱਤੇ ਸਨ।

Featured India