ਇਕ ਘੰਟੇ ਦੀ ਬਾਰਿਸ਼ ਨਾਲ ਦਿੱਲੀ ’ਚ ਆਫਤ, ਨੰਦ ਨਗਰੀ ਇਲਾਕੇ ’ਚ ਡਿੱਗੀ ਇਮਾਰਤ, ਕਈ ਲੋਕ ਫਸੇ

ਇਕ ਘੰਟੇ ਦੀ ਬਾਰਿਸ਼ ਨਾਲ ਦਿੱਲੀ ’ਚ ਆਫਤ, ਨੰਦ ਨਗਰੀ ਇਲਾਕੇ ’ਚ ਡਿੱਗੀ ਇਮਾਰਤ, ਕਈ ਲੋਕ ਫਸੇ

 ਨਵੀਂ ਦਿੱਲੀ:  ਦਿੱਲੀ-ਐੱਨਸੀਆਰ ’ਚ ਸ਼ਨਿਚਰਵਾਰ ਸਵੇਰੇ ਤਕਰੀਬਨ ਇਕ ਘੰਟੇ ਦੀ ਬਾਰਿਸ਼ ਲੋਕਾਂ ਲਈ ਆਫਤ ਬਣ ਗਈ ਹੈ। ਪਾਣੀ ਭਰਨ ਦੇ ਕਾਰਨ ਕਈ ਜਗ੍ਹਾਂ ’ਤੇ ਜਾਮ ਲੱਗਣ ਦੀ ਸੂਚਨਾ ਹੈ ਤਾਂ ਇਸ ਵਿਚਕਾਰ ਦਿੱਲੀ ’ਚ ਇਕ ਇਮਾਰਤ ਡਿੱਗਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪੂਰਵੀ ਦਿੱਲੀ ਦੇ ਨੰਦ ਨਗਰੀ ਸਥਿਤ ਈ-ਬਲਾਕ ’ਚ ਸ਼ਨਿਚਰਵਾਰ ਦੁਪਹਿਰ ਨੂੰ ਅਚਾਨਕ ਤਿੰਨ ਮੰਜ਼ਿਲਾਂ ਮਕਾਨ ਡਿੱਗ ਗਿਆ। ਇਸ ’ਚ ਲੋਕਾਂ ਦੇ ਦੱਬੇ ਜਾਣ ਦਾ ਸ਼ੱਕ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ-ਐੱਨਸੀਆਰ ’ਚ ਇਕ ਘੰਟੇ ਦੀ ਬਾਰਿਸ਼ ਲੋਕਾਂ ਲਈ ਆਫਤ ਬਣ ਗਈ। ਬਦਹਾਲ ਡ੍ਰੈਨੇਜ ਸਿਸਟਮ ਤੇ ਖ਼ਰਾਬ ਸਫਾਈ ਵਿਵਸਥਾ ਦੀ ਵਜ੍ਹਾ ਨਾਲ ਇਕ ਘੰਟੇ ’ਚ ਦਿੱਲੀ ਐੱਨਸੀਆਰ ਦੀ ਜ਼ਿਆਦਾਤਰ ਸੜਕਾਂ ’ਤੇ ਪਾਣੀ-ਪਾਣੀ ਹੋ ਗਿਆ। ਇਸ ਦੀ ਵਜ੍ਹਾ ਨਾਲ ਲੋਕਾਂ ਨੂੰ ਸਫਰ ਕਰਨ ’ਚ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਕ ਜਗ੍ਹਾ ’ਤੇ ਬਾਰਿਸ਼ ਦੀ ਵਜ੍ਹਾ ਨਾਲ ਜਰਜਰ ਬਹੁਮੰਜ਼ਿਲਾਂ ਇਮਾਰਤ ਢਹਿ ਗਈ।

India