ਬ੍ਰਿਟਿਸ਼ ਕੋਲੰਬੀਆ ‘ਚ ਜੰਗਲੀ ਅੱਗਾਂ ਕਾਰਨ ਤਾਪਮਾਨ ‘ਚ ਹੋਵੇਗਾ ਵਾਧਾ

ਬ੍ਰਿਟਿਸ਼ ਕੋਲੰਬੀਆ ‘ਚ ਜੰਗਲੀ ਅੱਗਾਂ ਕਾਰਨ ਤਾਪਮਾਨ ‘ਚ ਹੋਵੇਗਾ ਵਾਧਾ

ਕੈਨੇਡਾ:  ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਨੂੰ ਲੱਗੀ ਅੱਗ ਰੁਕਣ ਦਾ ਨਾਂਅ ਨਹੀਂ ਲੈ ਰਹੀ । ਅੱਗ ਲੱਗਣ ਦੀ ਸ਼ੁਰੂਆਤ ਲਿਟਨ ਕਸਬੇ ਦੇ ਪੱਛਮ ਤੋਂ 17 ਜੂਨ ਨੂੰ ਹੋਈ ਸੀ ਜੋ ਹੁਣ ਤੱਕ4 ਹਜਾਰ ਵਰਗ ਕਿਲੋਮੀਟਰ ਤੋਂ ਵੱਧ ਖੇਤਰਨੂੰ ਪ੍ਰਭਾਵਿਤ ਕਰ ਚੁੱਕੀ ਹੈ। ਵਾਤਾਵਰਣ ਮਾਹਿਰਾਂ ਅਨੁਸਾਰ ਜੇਕਰ ਸਮਾਂ ਰਹਿੰਦਿਆਂ ਇਸ ਉਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਥੋਂ ਦੇ ਤਾਪਮਾਨ ਵਿਚ ਵਾਧਾ ਹੋਵੇਗਾ। ਕਈ ਇਲਾਕਿਆਂ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਸਥਿਤੀ ਹੋਰ ਵੀ ਖਰਾਬ ਹੁੰਦੀ ਜਾ ਰਹੀ ਹੈ। ਅੱਗ ਦੇ ਕਹਿਰ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ 250 ਤੋਂ ਵੱਧ ਥਾਵਾਂ ਉਪਰ ਅੱਗਾਂ ਜਾਰੀ ਹਨ ।

ਜੰਗਲੀ ਅੱਗਾਂ ਨਾਲ ਨਜਿੱਠਣ ਲਈ ਬਣਾਏ ਵਿਭਾਗ ਦੇ ਅਫਸਰ ਕਾਰਲੇ ਡੇਰੋਜਿਅਰ ਅਨੁਸਾਰ ਵੱਖ-ਵੱਖ ਇਲਾਕਿਆਂ ਨੂੰ ਖਾਲੀ ਕਰਨ ਦੇ 58 ਵਾਰ ਹੁਕਮ ਜਾਰੀ ਹੋ ਚੁੱਕੇ ਹਨ। ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀ ਮੰਗ ਤੇ ਆਸਟ੍ਰੇਲੀਆ ਤੋਂ 34 ਕਰਮਚਾਰੀਆਂ ਦਾ ਅੱਗ ਬੁਝਾਊ ਦਸਤਾ ਮਦਦ ਲਈ ਆਸਟ੍ਰੇਲੀਆ ਤੋਂ ਰਵਾਨਾ ਹੋ ਚੁੱਕਾ ਹੈ ਜਦਕਿ ਕੁੱਲ 3558 ਕਰਮਚਾਰੀ ਅੱਗ ਨੂੰ ਕਾਬੂ ਕਰਨ ਵਿਚ ਲਗਾਤਾਰ ਸੇਵਾਵਾਂ ਦੇ ਰਹੇ ਹਨ।

 

International