Tuesday, October 8, 2024
ਕੋਰੋਨਾ ਨੇ ਅਮਰੀਕਾ ਦੀ ਮੁੜ ਵਧਾਈ ਚਿੰਤਾ, ਦੈਨਿਕ ਮਾਮਲਿਆਂ ‘ਚ ਪੰਜ ਗੁਣਾ ਵਾਧਾ ਕੀਤਾ ਗਿਆ ਦਰਜ

ਕੋਰੋਨਾ ਨੇ ਅਮਰੀਕਾ ਦੀ ਮੁੜ ਵਧਾਈ ਚਿੰਤਾ, ਦੈਨਿਕ ਮਾਮਲਿਆਂ ‘ਚ ਪੰਜ ਗੁਣਾ ਵਾਧਾ ਕੀਤਾ ਗਿਆ ਦਰਜ

ਅਮਰੀਕਾ:  ਕੋਰੋਨਾ ਮਹਾਮਾਰੀ ਨੇ ਅਮਰੀਕਾ ਦੀ ਚਿੰਤਾ ਮੁੜ ਵਧਾ ਦਿੱਤੀ ਹੈ। ਦੈਨਿਕ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸਿਰਫ਼ ਇਕ ਮਹੀਨੇ ‘ਚ ਦੈਨਿਕ ਮਾਮਲਿਆਂ ‘ਚ ਪੰਜ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਬੀਤੇ ਇਕ ਹਫ਼ਤੇ ਤੋਂ ਰੋਜ਼ਾਨਾ ਔਸਤਨ 95 ਹਜ਼ਾਰ ਤੋਂ ਵੱਧ ਕੇਸ ਮਿਲ ਰਹੇ ਹਨ। ਬੁੱਧਵਾਰ ਨੂੰ ਦੈਨਿਕ ਮਾਮਲਿਆਂ ‘ਚ ਗਿਣਤੀ ਇਕ ਲੱਖ ਦੇ ਪਾਰ ਪਹੁੰਚ ਗਈ। ਅਮਰੀਕਾ ‘ਚ ਨਵੇਂ ਮਾਮਲਿਆਂ ‘ਚ ਉਛਾਲ ਲਈ ਡੈਲਟਾ ਵੇਰੀਐਂਟ ਨੂੰ ਕਾਰਨ ਦੱਸਿਆ ਜਾ ਰਿਹਾ ਹੈ।

ਅਮਰੀਕਾ ‘ਚ ਇਸ ਸਮੇਂ ਜਿੰਨੇ ਨਵੇਂ ਮਾਮਲੇ ਮਿਲ ਰਹੇ ਹਨ, ਉਨ੍ਹਾਂ ‘ਚੋਂ ਕਰੀਬ ਅੱਧੇ ਸੱਤ ਸੂਬਿਆਂ ਫਲੋਰੀਡਾ, ਟੈਕਸਾਸ, ਮਿਸੌਰੀ, ਅਰਕਾਂਸਸ, ਲੁਸਿਆਣਾ, ਅਲਬਾਮਾ ਤੇ ਮਿਸੀਸਿਪੀ ‘ਚ ਪਾਏ ਜਾ ਰਹੇ ਹਨ। ਇਨ੍ਹਾਂ ਸੂਬਿਆਂ ‘ਚ ਟੀਕਾਕਰਨ ਦੀ ਹੌਲੀ ਰਫ਼ਤਾਰ ਦੱਸੀ ਜਾ ਰਹੀ ਹੈ। ਕੋਰੋਨਾ ਮਹਾਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰਨ ਵਾਲੇ ਅਮਰੀਕਾ ‘ਚ 70 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਦੀ ਘੱਟੋ ਘੱਟ ਇਕ ਡੋਜ਼ ਲੱਗ ਚੁੱਕੀ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਟੀਕਾਕਰਨ ‘ਚ ਤੇਜ਼ੀ ਲਿਆਉਣ ‘ਤੇ ਜ਼ੋਰ ਦਿੱਤਾ ਹੈ।

ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ‘ਚ ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਕਹਿਰ ਵਧ ਗਿਆ ਹੈ। ਸ਼ਹਿਰ ‘ਚ ਬੀਤੇ 24 ਘੰਟਿਆਂ ‘ਚ 279 ਨਵੇਂ ਕੇਸ ਪਾਏ ਗਏ। ਇਕ ਦਿਨ ਪਹਿਲਾਂ 259 ਇਨਫੈਕਟਿਡ ਮਿਲੇ ਸਨ। ਇਸ ਸ਼ਹਿਰ ‘ਚ ਰੋਕਥਾਮ ਲਈ ਪਾਬੰਦੀਆਂ ਨੂੰ ਵਧਾ ਦਿੱਤਾ ਗਿਆ ਹੈ।

ਸਮਾਚਾਰ ਏਜੰਸੀ ਏਪੀ ਮੁਤਾਬਕ, ਚੀਨ ‘ਚ ਕੋਰੋਨਾ ਦੇ ਮਾਮਲੇ ਮੁੜ ਵਧਣੇ ਸ਼ੁਰੂ ਹੋ ਗਏ ਹਨ। ਦੇਸ਼ ਭਰ ‘ਚ ਬੀਤੇ 24 ਘੰਟੇ ‘ਚ 80 ਨਵੇਂ ਮਾਮਲੇ ਪਾਏ ਗਏ। ਇਕ ਦਿਨ ਪਹਿਲਾਂ 85 ਮਾਮਲੇ ਮਿਲੇ ਸਨ। ਚੀਨ ਦੇ ਕਈ ਸ਼ਹਿਰਾਂ ‘ਚ ਡੈਲਟਾ ਕਾਰਨ ਇਨਫੈਕਸ਼ਨ ਵਧ ਰਹੀ ਹੈ।

International