ਹਨੀ ਸਿੰਘ ਨੇ ਤੋੜੀ ਚੁੱਪ, ਦੂਸਰੀਆਂ ਔਰਤਾਂ ਨਾਲ ਸੰਬੰਧ ਤੇ ਕੁੱਟਮਾਰ ਵਰਗੇ ਪਤਨੀ ਦੇ ਦੋਸ਼ਾਂ ‘ਤੇ ਪੋਸਟ ਲਿਖ ਕੇ ਦਿੱਤੀ ਸਫ਼ਾਈ

ਹਨੀ ਸਿੰਘ ਨੇ ਤੋੜੀ ਚੁੱਪ, ਦੂਸਰੀਆਂ ਔਰਤਾਂ ਨਾਲ ਸੰਬੰਧ ਤੇ ਕੁੱਟਮਾਰ ਵਰਗੇ ਪਤਨੀ ਦੇ ਦੋਸ਼ਾਂ ‘ਤੇ ਪੋਸਟ ਲਿਖ ਕੇ ਦਿੱਤੀ ਸਫ਼ਾਈ

 ਨਵੀਂ ਦਿੱਲੀ : ਸਿੰਗਰ ਅਤੇ ਰੈਪਰ ਯੋ ਯੋ ਹਨੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਆਪਣੀ ਪਤਨੀ ਸ਼ਾਲਿਨੀ ਤਲਵਾਰ ਨਾਲ ਅਣਬਣ ਕਾਰਨ ਸੁਰਖੀਆਂ ‘ਚ ਹਨ। ਪਤਨੀ ਸ਼ਾਲਿਨੀ ਨੇ ਹਨੀ ਸਿਘ ਤੇ ਉਨ੍ਹਾਂ ਦੇ ਪਰਿਵਾਰ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਅਜਿਹੇ ਵਿਚ ਹੁਣ ਪਹਿਲੀ ਵਾਰ ਹਨੀ ਸਿੰਘ ਨੇ ਇਨ੍ਹਾਂ ਦੋਸ਼ਾਂ ‘ਤੇ ਆਪਣੀ ਚੁੱਪ ਤੋੜਦੇ ਹੋਏ ਆਪਣਾ ਅਧਿਕਾਰਤ ਬਿਆਨ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।ਆਪਣੀ ਪੋਸਟ ‘ਚ ਹਨੀ ਸਿੰਘ ਨੇ ਲਿਖਿਆ, ’20 ਸਾਲ ਦੀ ਮੇਰੀ ਸਾਥੀ/ਪਤਨੀ, ਸ਼ਾਲਿਨੀ ਤਲਵਾਰ ਵੱਲੋਂ ਮੇਰੇ ਤੇ ਮੇਰੇ ਪਰਿਵਾਰ ਉੱਪਰ ਲਗਾਏ ਗਏ ਝੂਠੇ ਦੋਸ਼ਾਂ ਤੋਂ ਮੈਂ ਬਹੁਤ ਦੁਖੀ ਹਾਂ। ਇਲਜ਼ਾਮ ਨਿੰਦਨਯੋਗ ਹਨ। ਮੇਰੇ ਗਾਣਿਆਂ ਦੀ ਆਲੋਚਨਾ, ਮੇਰੀ ਸਿਹਤ ਸਬੰਧੀ ਕਿਆਫ਼ੇ ਤੇ ਨੈਗੇਟਿਵ ਮੀਡੀਆ ਕਵਰੇਜ ਦੇ ਬਾਵਜੂਦ ਮੈਂ ਕਦੀ ਵੀ ਜਨਤਕ ਬਿਆਨ ਜਾਂ ਪ੍ਰੈੱਸ ਨੋਟ ਜਾਰੀ ਨਹੀਂ ਕੀਤਾ ਹੈ।’

ਹਨੀ ਸਿੰਘ ਨੇ ਆਪਣੇ ਬਿਆਨ ‘ਚ ਅੱਗੇ ਲਿਖਿਆ, ‘ਹਾਲਾਂਕਿ, ਇਸ ਵਾਰ ਮੈਨੂੰ ਇਸ ਮਾਮਲੇ ‘ਤੇ ਚੁੱਪ ਧਾਰਨੀ ਠੀਕ ਨਹੀਂ ਲੱਗੀ ਕਿਉਂਕਿ ਕੁਝ ਦੋਸ਼ ਮੇਰੇ ਪਰਿਵਾਰ, ਮੇਰੇ ਬਜ਼ੁਰਗ ਮਾਤਾ-ਪਿਤਾ ਤੇ ਛੋਟੀ ਭੈਣ ‘ਤੇ ਲਗਾਏ ਗਏ ਹਨ- ਜਿਹੜੇ ਮੁਸ਼ਕਲ ਸਮੇਂ ਦੌਰਾਨ ਮੇਰੇ ਨਾਲ ਖੜ੍ਹੇ ਰਹੇ। ਮੈਂ ਇਸ ਇੰਡਸਟਰੀ ‘ਚ 15 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਜੁੜਿਆ ਹਾਂ ਤੇ ਦੇਸ਼ ਭਰ ਦੇ ਕਲਾਕਾਰਾਂ ਤੇ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ। ਮੇਰੀ ਪਤਨੀ ਦੇ ਨਾਲ ਮੇਰੇ ਰਿਸ਼ਤੇ ਤੋਂ ਹਰ ਕੋਈ ਵਾਕਿਫ਼ ਹੈ, ਜੋ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਮੇਰੇ ਕਰੂ ਦਾ ਅਟੁੱਟ ਹਿੱਸਾ ਰਹੀ ਹੈ ਤੇ ਹਮੇਸ਼ਾ ਮੇਰੇ ਨਾਲ ਸ਼ੂਟਿੰਗ, ਇਵੈਂਟਸ ਤੇ ਮੀਟਿੰਗਜ਼ ‘ਚ ਜਾਂਦੀ ਰਹੀ ਹੈ।’

ਇਸ ਤੋਂ ਬਾਅਦ ਹਨੀ ਸਿੰਘ ਲਿਖਦੇ ਹਨ, ‘ਮੈਂ ਸਾਰੇ ਦੋਸ਼ਾਂ ਦਾ ਪੂਰੀ ਤਰ੍ਹਾਂ ਨਾਲ ਖੰਡਨ ਕਰਦਾ ਹਾਂ ਪਰ ਅੱਗੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ। ਮੈਨੂੰ ਦੇਸ਼ ਦੀ ਨਿਆਂ ਵਿਵਸਥਾ ‘ਤੇ ਪੂਰਾ ਯਕੀਨ ਹੈ ਤੇ ਵਿਸ਼ਵਾਸ ਹੈ ਕਿ ਸਚਾਈ ਜਲਦ ਹੀ ਸਾਹਮਣੇ ਆਵੇਗੀ। ਮਾਮਲਾ ਅਦਾਲਤ ‘ਚ ਹੈ ਤੇ ਅਦਾਲਤ ਨੇ ਮੈਨੂੰ ਅਜਿਹੇ ਦੋਸ਼ਾਂ ਦਾ ਜਵਾਬ ਦੇਣ ਦਾ ਮੌਕਾ ਦਿੱਤਾ ਹੈ। ਇਸ ਦੌਰਾਨ ਮੈਂ ਆਪਣੇ ਫੈਨਜ਼ ਤੇ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਅਤੇ ਮੇਰੇ ਪਰਿਵਾਰ ਬਾਰੇ ਕਿਸੇ ਨਤੀਜੇ ਤਕ ਨਾ ਪਹੁੰਚਣ ਜਦੋਂ ਤਕ ਕਿ ਅਦਾਲਤ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਫ਼ੈਸਲਾ ਨਾ ਸੁਣਾ ਦੇਵੇ।’

ਆਪਣੇ ਬਿਆਨ ਦੇ ਅਖੀਰ ‘ਚ ਹਨੀ ਸਿੰਘ ਨੇ ਲਿਖਿਆ, ‘ਮੈਨੂੰ ਵਿਸ਼ਵਾਸ ਹੈ ਕਿ ਨਿਆਂ ਮਿਲੇਗਾ ਤੇ ਸਚਾਈ ਦੀ ਜਿੱਤ ਹੋਵੇਗੀ। ਹਮੇਸ਼ਾ ਵਾਂਗ, ਮੈਂ ਆਪਣੇ ਪ੍ਰਸ਼ੰਸਕਾ ਤੇ ਸ਼ੁਭ ਚਿੰਤਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਕੜੀ ਮਿਹਨਤ ਕਰਨ ਤੇ ਚੰਗਾ ਸੰਗੀਤ ਬਣਾਉਣ ਲਈ ਪ੍ਰੇਰਿਤ ਕੀਤਾ।’

ਦੱਸ ਦੇਈਏ ਕਿ ਹਨੀ ਸਿੰਘ ‘ਤੇ ਸ਼ਾਲਿਨੀ ਨੇ ਘਰੇਲੂ ਹਿੰਸਾ, ਤੰਗ ਕਰਨ ਵਰਗੇ ਸੰਗੀਨ ਦੋਸ਼ ਲਗਾਏ ਹਨ। ਨਾਲ ਹੀ ਹਨੀ ਸਿੰਘ ਦੇ ਪਿਤਾ ਲਈ ਵੀ ਕਿਹਾ ਕਿ ਉਹ ਆਪਣੀ ਨੂੰਹ ਸ਼ਾਲਿਨੀ ਨੂੰ ਗ਼ਲਤ ਤਰੀਕੇ ਨਾਲ ਛੂੰਹਦੇ ਹਨ। ਸ਼ਾਲਿਨੀ ਨੇ ਹਨੀ ਸਿੰਘ ਤੋਂ 10 ਕਰੋੜ ਰੁਪਏ ਦੀ ਮੰਗ ਕੀਤੀ ਹੈ, ਨਾਲ ਹੀ ਹਰ ਮਹੀਨੇ ਮਕਾਨ ਦੇ ਕਿਰਾਏ ਦੇ ਤੌਰ ‘ਤੇ 5 ਲੱਖ ਰੁਪਏ ਮੰਗੇ ਹਨ।

 

Entertainment