Tuesday, October 8, 2024
ਦੇਸ਼ ਦੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕਰੀਅਰ ਵਿਕਰਾਂਤ ਦੀ ਪਹਿਲੀ ਸਮੁੰਦਰੀ ਯਾਤਰਾ ਪੂਰੀ, ਸਫ਼ਲ ਰਿਹਾ ਟ੍ਰਾਇਲ

ਦੇਸ਼ ਦੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕਰੀਅਰ ਵਿਕਰਾਂਤ ਦੀ ਪਹਿਲੀ ਸਮੁੰਦਰੀ ਯਾਤਰਾ ਪੂਰੀ, ਸਫ਼ਲ ਰਿਹਾ ਟ੍ਰਾਇਲ

ਨਵੀਂ ਦਿੱਲੀ, ਨਈ ਦੁਨੀਆ : ਵਿਕਰਾਂਤ ਨੇ ਐਤਵਾਰ ਨੂੰ ਆਪਣਾ ਪਹਿਲਾ ਸਮੁੰਦਰੀ ਟ੍ਰਾਇਲ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਇਹ 4 ਅਗਸਤ 2021 ਨੂੰ ਕੋਚੀ ਤੋਂ ਰਵਾਨਾ ਹੋਇਆ ਸੀ ਅਤੇ ਐਤਵਾਰ ਨੂੰ ਲੰਬੀ ਸਮੁੰਦਰੀ ਯਾਤਰਾ ਤੋਂ ਬਾਅਦ ਵਾਪਸ ਪਰਤਿਆ। ਇਸ ਦੌਰਾਨ ਜਹਾਜ਼, ਟੈਸਟ ਯੋਜਨਾ ਦੇ ਅਨੁਸਾਰ ਅੱਗੇ ਵਧਿਆ ਅਤੇ ਇਸਦੇ ਸਾਰੇ ਸਿਸਟਮ ਤੇ ਸਾਰੇ ਮਾਪਦੰਡ ਤਸੱਲੀਬਖਸ਼ ਸਾਬਤ ਹੋਏ। ਭਾਰਤੀ ਜਲ ਸੈਨਾ ਨੂੰ ਸੌਂਪੇ ਜਾਣ ਤੋਂ ਪਹਿਲਾਂ ਇਸਦੇ ਸਾਰੇ ਉਪਕਰਣਾਂ ਅਤੇ ਪ੍ਰਣਾਲੀਆਂ ਦੀ ਜਾਂਚ ਜਾਰੀ ਰਹੇਗੀ। ਇਹ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮੌਕੇ ਭਾਵ 15 ਅਗਸਤ ਨੂੰ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ। ਵਿਕਰਾਂਤ ਨੂੰ ਭਾਰਤੀ ਜਲ ਸੈਨਾ ਦੇ ਡਾਇਰੈਕਟੋਰੇਟ ਆਫ਼ ਨੇਵਲ ਡਿਜ਼ਾਈਨ (ਡੀਐਨਡੀ) ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਕੋਚਿਨ ਸ਼ਿਪਯਾਰਡ ਲਿਮਟਿਡ (ਸੀਐਸਐਲ) ਵਿਚ ਬਣਾਇਆ ਗਿਆ ਹੈ, ਜੋ ਕਿ ਸਮੁੰਦਰੀ ਜਹਾਜ਼ਾਂ ਦੇ ਮੰਤਰਾਲੇ (ਐਮਓਐਸ) ਦੇ ਅਧੀਨ ਇਕ ਜਨਤਕ ਖੇਤਰ ਹੈ। ਇਸ ਵਿਚ 76 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮਗਰੀ ਦੀ ਵਰਤੋਂ ਕੀਤੀ ਗਈ ਹੈ ਅਤੇ ਇਹ ਭਾਰਤੀ ਜਲ ਸੈਨਾ ਦੀ “ਆਤਮਨਿਰਭਰ ਭਾਰਤ” ਅਤੇ “ਮੇਕ ਇਨ ਇੰਡੀਆ” ਪਹਿਲ ਦੀ ਇਕ ਸ਼ਾਨਦਾਰ ਉਦਾਹਰਣ ਹੈ।

ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਵਿਕਰਾਂਤ 262 ਮੀਟਰ ਲੰਬਾ, 62 ਮੀਟਰ ਚੌੜਾ ਅਤੇ 59 ਮੀਟਰ ਉੱਚਾ ਹੈ। ਇਸ ਵਿਚ ਕੁੱਲ 14 ਡੈਕ ਅਤੇ 2,300 ਤੋਂ ਵੱਧ ਕੇਬਿਨ ਹਨ, ਜੋ ਲਗਪਗ 1700 ਲੋਕਾਂ ਦੇ ਚਾਲਕ ਦਲ ਲਈ ਤਿਆਰ ਕੀਤੇ ਗਏ ਹਨ। ਜਿਸ ਵਿਚ ਮਹਿਲਾ ਅਧਿਕਾਰੀਆਂ ਲਈ ਢੁੱਕਵੀਂ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਵਾਈਸ ਐਡਮਿਰਲ ਏਕੇ ਚਾਵਲਾ, ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਦੱਖਣੀ ਜਲ ਸੈਨਾ ਕਮਾਂਡ ਨੇ ਨਿੱਜੀ ਤੌਰ ‘ਤੇ ਟ੍ਰਾਇਲ ਦੀ ਸਮੀਖਿਆ ਕੀਤੀ। ਰੱਖਿਆ ਸੂਤਰਾਂ ਦੇ ਅਨੁਸਾਰ, ਇਸਦੀ ਤਰੱਕੀ ਯੋਜਨਾ ਦੇ ਅਨੁਸਾਰ ਹੋਈ ਹੈ ਅਤੇ ਇਸਦੇ ਸਾਰੇ ਸਿਸਟਮ ਮਾਪਦੰਡਾਂ ‘ਤੇ ਸੰਤੋਸ਼ਜਨਕ ਸਾਬਤ ਹੋਏ ਹਨ। ਇਹ ਟ੍ਰਾਇਲ ਦੇਸ਼ ਦੇ ਭਵਿੱਖ ਅਤੇ ਜਲ ਸੈਨਾ ਦੀ ਮਜ਼ਬੂਤੀ ਲਈ ਇਕ ਇਤਿਹਾਸਕ ਘਟਨਾ ਹੈ। ਇਸ ਦੀ ਸਫ਼ਲਤਾ ਨਾ ਸਿਰਫ਼ ਸਾਡੀ ਸਮਰੱਥਾ ਨੂੰ ਸਾਬਤ ਕਰੇਗੀ ਬਲਕਿ ਇਨ੍ਹਾਂ ਜਹਾਜ਼ਾਂ ਨੂੰ ਆਯਾਤ ਕਰਨ ‘ਤੇ ਖਰਚੇ ਗਏ ਅਰਬਾਂ ਰੁਪਏ ਦੀ ਬਚਤ ਵੀ ਕਰੇਗੀ।

India