ਕਿਸਾਨਾਂ ਦੇ ਖਾਤਿਆਂ ’ਚ ਜਮ੍ਹਾਂ ਹੋਣਗੇ 19500 ਰੁਪਏ, ਦੇਖੋ ਡਿਟੇਲ

ਕਿਸਾਨਾਂ ਦੇ ਖਾਤਿਆਂ ’ਚ ਜਮ੍ਹਾਂ ਹੋਣਗੇ 19500 ਰੁਪਏ, ਦੇਖੋ ਡਿਟੇਲ

ਨਵੀਂ ਦਿੱਲੀ:  ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 200 ਰੁਪਏ ਦੀ ਅਗਲੀ ਕਿਸ਼ਤ ਅੱਜ ਜਮ੍ਹਾਂ ਹੋਵੇਗੀ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9.75 ਕਰੋਡ਼ ਕਿਸਾਨ ਪਰਿਵਾਰਾਂ ਨੂੰ ਇਹ ਸੌਗਾਤ ਦੇਣਗੇ। ਕੁਲ ਮਿਲਾ ਕੇ 19500 ਕਰੋਡ਼ ਰੁਪਏ ਦੀ ਰਕਮ ਖਾਤਿਆਂ ਵਿਚ ਟਰਾਂਸਫਰ ਹੋਵੇਗੀ। ਇਸ ਮੌਕੇ ਪੀਐਮ ਮੋਦੀ ਕਿਸਾਨਾਂ ਨੂੰ ਸੰਬੋਧਨ ਵੀ ਕਰਨਗੇ। ਪੀਐਮ ਮੋਦੀ ਸੋਮਵਾਰ ਨੂੰ 12.30 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਇਸ ਮੌਕੇ ਖੇਤੀ ਮੰਤਰੀ ਨਰੇਂਦਰ ਤੋਮਰ ਵੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਭਾਰਤ ਸਰਕਾਰ ਦੀ ਇਕ ਯੋਜਨਾ ਹੈ। ਇਸਦੀ ਰਕਮ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ। ਸਕੀਮ ਦੇ ਅਧੀਨ ਕਈ ਸ਼੍ਰੇਣੀਆਂ ਬਣਾਈਆਂ ਗਈਆਂ ਹਨ।ਕਿਸਾਨ ਪੀਐਮ ਕਿਸਾਨ ਆਨਲਾਈਨ ਪੋਰਟਲ www.pmkisan.gov.in ਜਾਂ ਮੋਬਾਈਲ ਐਪ ਰਾਹੀਂ ਆਪਣੀ ਸਥਿਤੀ ਦੀ ਜਾਂਚ ਕਰ ਸਕਦੇ ਹਨ। ਇਸ ਤੋਂ ਪਹਿਲਾਂ 14 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 8ਵੀਂ ਕਿਸ਼ਤ ਜਾਰੀ ਕੀਤੀ ਸੀ।

ਗੌਰਤਲਬ ਹੈ ਕਿ ਪੀਐਮ ਕਿਸਾਨ ਯੋਜਨਾ ਤਹਿਤ ਲੰਬੇ ਸਮੇਂ ਤੋਂ ਕਿਸਾਨ 9ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਤਕ ਕਿਸਾਨਾਂ ਦੇ ਖਾਤਿਆਂ ਵਿਚ ਇਸ ਯੋਜਨਾ ਤਹਿਤ 8 ਕਿਸ਼ਤਾਂ ਭੇਜੀਆਂ ਜਾ ਚੁੱਕੀਆਂ ਹਨ। ਭਾਵ ਹੁਣ ਤਕ ਸਰਕਾਰ ਨੇ 16000 ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਭੇਜ ਦਿੱਤੇ ਹਨ।

1. ਆਪਣੀ ਕਿਸ਼ਤ ਦੀ ਸਥਿਤੀ ਵੇਖਣ ਲਈ, ਤੁਸੀਂ ਪਹਿਲਾਂ ਵੈਬਸਾਈਟ ‘ਤੇ ਜਾਓ।

2. ਇਸ ਤੋਂ ਬਾਅਦ ਸੱਜੇ ਪਾਸੇ ਫਾਰਮਰਜ਼ ਕਾਰਨਰ ‘ਤੇ ਕਲਿਕ ਕਰੋ।

3. ਹੁਣ ਲਾਭਪਾਤਰੀ ਸਥਿਤੀ ਆਪਸ਼ਨ ‘ਤੇ ਕਲਿਕ ਕਰੋ।

4. ਹੁਣ ਤੁਹਾਡੇ ਨਾਲ ਇੱਕ ਨਵਾਂ ਪੇਜ਼ ਖੁੱਲ੍ਹੇਗਾ।

5. ਇੱਥੇ ਤੁਸੀਂ ਆਪਣਾ ਆਧਾਰ ਨੰਬਰ, ਮੋਬਾਈਲ ਨੰਬਰ ਦਰਜ ਕਰੋ।

6. ਇਸ ਤੋਂ ਬਾਅਦ ਤੁਹਾਨੂੰ ਆਪਣੀ ਸਥਿਤੀ ਬਾਰੇ ਪੂਰੀ ਜਾਣਕਾਰੀ ਮਿਲੇਗੀ।

ਇਸ ਯੋਜਨਾ ਦਾ ਉਦੇਸ਼ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਉਨ੍ਹਾਂ ਦੀ ਸਿੱਧੀ ਵਿੱਤੀ ਸਹਾਇਤਾ ਕਰਨਾ ਹੈ। ਅਗਲੀ ਕਿਸ਼ਤ ਦੀ ਉਡੀਕ ਕਰ ਰਹੇ ਕਿਸਾਨਾਂ ਨੂੰ ਮੁੜ ਖੁਸ਼ਖਬਰੀ ਮਿਲਣ ਜਾ ਰਹੀ ਹੈ। ਜੇ ਤੁਸੀਂ ਇਸ ਲਈ ਅਰਜ਼ੀ ਵੀ ਦਿੱਤੀ ਹੈ ਤਾਂ ਤੁਸੀਂ ਸੂਚੀ ਵਿੱਚ ਆਪਣਾ ਨਾਮ ਵੇਖ ਸਕਦੇ ਹੋ।

 

 

 

 

 

 

 

India