ਕੋਵਿਡ ਦੌਰਾਨ ਜਨਮੀ ਬੱਚੀ ਹਰ ਚੀਜ਼ ਨੂੰ ਸਮਝ ਲੈਂਦੀ ਹੈ ਸੈਨੀਟਾਈਜ਼ਰ, ਦੇਖੋ ਵੀਡੀਓ

ਕੋਵਿਡ ਦੌਰਾਨ ਜਨਮੀ ਬੱਚੀ ਹਰ ਚੀਜ਼ ਨੂੰ ਸਮਝ ਲੈਂਦੀ ਹੈ ਸੈਨੀਟਾਈਜ਼ਰ, ਦੇਖੋ ਵੀਡੀਓ

ਨਈ ਦੁਨੀਆ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਬਦਲ ਦਿੱਤਾ ਹੈ। ਇਸ ਮਹਾਮਾਰੀ ਦੇ ਕਾਰਨ, ਲੋਕਾਂ ਦੀ ਰੋਜ਼ਮਰ੍ਹਾ ਰੁਟੀਨ ਬਹੁਤ ਬਦਲ ਗਈ ਹੈ। ਹੁਣ ਮਾਸਕ ਪਾਉਣਾ, ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਅਤੇ ਸਮਾਜਕ ਦੂਰੀਆਂ ਦਾ ਪਾਲਣ ਕਰਨਾ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਬਣ ਗਿਆ ਹੈ। ਘਰ ਤੋਂ ਬਾਹਰ ਨਿਕਲਣ ਵੇਲੇ, ਦੁਕਾਨ ਅਤੇ ਮਾਲ ਜਿੱਥੇ ਵੀ ਜਾਂਦੇ ਹਾਂ ਉਥਏ ਸੈਨੀਟਾਈਜ਼ਰ ਦੀ ਵਰਤੋਂ ਕਰਨੀ ਪੈਂਦੀ ਹੈ। ਇਸਦੇ ਨਾਲ ਹੀ ਕੋਵਿਡ ਮਹਾਮਾਰੀ ਦੌਰਾਨ ਪੈਦਾ ਹੋਏ ਬੱਚੇ ਆਪਣੇ ਮਾਪਿਆਂ ਨੂੰ ਹਮੇਸ਼ਾ ਸਾਫ਼ ਸਫਾਈ ਕਰਦੇ ਦੇਖ ਕੇ ਵੱਡੇ ਹੋ ਰਹੇ ਹਨ। ਹੁਣ ਇਨ੍ਹਾਂ ਮਾਸੂਮਾਂ ਨੇ ਵੀ ਨਵੀਂ ਆਦਤ ਅਪਣਾ ਲਈ ਹੈ। ਇਸ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਵਿਚ ਸਾਲ 2020 ਵਿਚ ਜੰਮੀ ਛੋਟੀ ਕੁੜੀ ਹਰ ਚੀਜ ਨੂੰ ਹੈਂਡ ਸੈਨੀਟਾਈਜ਼ਰ ਮੰਨਦੀ ਹੈ। ਉਸਨੂੰ ਹੱਥ ਲਗਾ ਕੇ ਆਪਸ ਵਿਚ ਰਗੜਦੀ ਦਿਖਾਈ ਦਿੰਦੀ ਹੈ। ਉਦਾਹਰਣ ਵਜੋਂ, ਸੈਨੀਟਾਈਜ਼ਰ ਲਗਾਉਣ ਤੋਂ ਬਾਅਦ ਹੱਥਾਂ ਨੂੰ ਰਗਡ਼ਿਆ ਜਾਂਦਾ ਹੈ।

ਇਸ ਵੀਡੀਓ ਨੂੰ Babygram.tr ਨੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ। ਇਸ ਨੂੰ ਹੁਣ ਤਕ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਯੂਜ਼ਰਜ਼ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਕੁਮੈਂਟ ਸੈਕਸ਼ਨ ਵਿਚ ਲੜਕੀ ਦੀ ਮਾਸੂਮੀਅਤ ਬਾਰੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਿਸੇ ਨੇ ਕੁੜੀ ਨੂੰ ਪਿਆਰੀ ਕਿਹਾ ਤੇ ਕਈਆਂ ਨੇ ਉਸਦੇ ਬਿਜਲੀ ਦੇ ਸਰਕਟ ਨੂੰ ਹੱਥ ਲਾਉਣ ਬਾਰੇ ਚਿੰਤਾ ਜ਼ਾਹਰ ਕੀਤੀ ਹੈ।

International