Tuesday, October 8, 2024
ਹੁਣ Missed Call ਕਰ ਕੇ ਭਰਵਾਓ LPG Cylinder, ਮਿਸਡ ਕਾਲ ਜ਼ਰੀਏ ਹੀ ਮਿਲ ਜਾਵੇਗਾ ਨਵਾਂ ਗੈਸ ਕੁਨੈਕਸ਼ਨ

ਹੁਣ Missed Call ਕਰ ਕੇ ਭਰਵਾਓ LPG Cylinder, ਮਿਸਡ ਕਾਲ ਜ਼ਰੀਏ ਹੀ ਮਿਲ ਜਾਵੇਗਾ ਨਵਾਂ ਗੈਸ ਕੁਨੈਕਸ਼ਨ

ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਗਾਹਕ ਹਨ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਤੇਲ ਤੇ ਪੈਟਰੋਲੀਅਮ ਕੰਪਨੀ ਦਾ ਐੱਲਪੀਜੀ ਡਿਸਟ੍ਰੀਬਿਊਸ਼ਨ ਵਰਟੀਕਲ, ਇੰਡੇਨ ਹੁਣ ਆਪਣੇ ਗਾਹਕਾਂ ਨੂੰ ਮਿਸਡ ਕਾਲ ਸਹੂਲਤ ਜ਼ਰੀਏ ਸਿਲੰਡਰ ਬੁੱਕ ਕਰਨ ਦਾ ਬਦਲ ਦੇ ਰਿਹਾ ਹੈ। ਇੰਡੀਅਨ ਆਇਲ ਨੇ ਟਵੀਟ ‘ਚ ਕਿਹਾ ਕਿ ਤੁਹਾਡਾ ਨਾਂ ਇੰਡੇਨ LPG ਕੁਨੈਕਸਨ ਸਿਰਫ ਇਕ ਮਿਸਡ ਕਾਲ ਦੂਰ ਹੈ। 8454955555 ਡਾਇਲ ਕਰੋ ਤੇ ਆਪਣੇ ਬੂਹੇ ‘ਤੇ ਐੱਲਪੀਜੀ ਕੁਨੈਕਸ਼ਨ ਪ੍ਰਾਪਤ ਕਰੋ। ਮੌਜੂਦਾ ਇੰਡੇਨ ਗਾਹਕ ਸਾਨੂੰ ਆਪਣੇ ਰਜਿਸਟਰਡ ਫੋਨ ਨੰਬਰ ਤੋਂ ਮਿਸਡ ਕਾਲ ਦੇ ਕੇ ਰਿਫਿਲ ਬੁੱਕ ਕਰ ਸਕਦੇ ਹਨ। ਮੌਜੂਦਾ ਇੰਡੇਨ ਗਾਹਕ 8454955555 ‘ਤੇ ਮਿਸਡ ਕਾਲ ਦੇ ਕੇ ਐੱਲਪੀਜੀ ਸਿਲੰਡਰ ਦੀ ਰੀਫਿਲਿੰਗ ਦਾ ਆਰਡਰ ਦੇ ਸਕਦੇ ਹੋ। ਹਾਲਾਂਕਿ ਇੰਡੇਨ ਦੇ ਅਧਿਕਾਰਤ ਨੰਬਰ ‘ਤੇ ਮਿਸਡ ਕਾਲ ਦੇਣ ਲਈ ਗਾਹਕਾਂ ਨੂੰ ਆਪਣੇ ਰਜਿਸਟਰਡ ਨੰਬਰ ਦਾ ਇਸਤੇਮਾਲ ਕਰਨਾ ਪਵੇਗਾ। ਇੰਡੇਨ ਵੀ ਗਾਹਕਾਂ ਨੂੰ ਉਸੇ ਨੰਬਰ ‘ਤੇ ਮਿਸਡ ਕਾਲ ਦੇ ਕੇ ਨਵੇਂ ਐੱਲਪੀਜੀ ਕੁਨੈਕਸ਼ਨ ਲੈਣ ਦੀ ਇਜਾਜ਼ਤ ਦੇ ਰਿਹਾ ਹੈ।

ਰਸੋਈ ਗੈਸ ਕੁਨੈਕਸ਼ਨ ਲਈ ਹੁਣ ਮਿਸਡ ਕਾਲ ਰਾਹੀਂ ਤੁਹਾਨੂੰ ਨਵਾਂ ਗੈਸ ਕੁਨੈਕਸ਼ਨ ਮਿਲ ਜਾਵੇਗਾ। ਮਿਸਡ ਕਾਲ ਤੋਂ ਬਾਅਦ ਕੰਪਨੀ ਖ਼ੁਦ ਉਸ ਵਿਅਕਤੀ ਨਾਲ ਸੰਪਰਕ ਕਰੇਗੀ। ਕੰਪਨੀ ਸੰਪਰਕ ਕਰ ਕੇ ਆਧਾਰ ਅਤੇ ਐਡਰੈੱਸ ਜ਼ਰੀਏ ਨਵਾਂ ਗੈਸ ਕੁਨੈਕਸ਼ਨ ਮੁਹੱਈਆ ਕਰਵਾਏਗੀ। ਜੇਕਰ ਤੁਸੀਂ ਪਹਿਲਾਂ ਤੋਂ ਕੋਈ ਕੁਨੈਕਸ਼ਨ ਲੈ ਰੱਖਿਆ ਹੈ ਤਾਂ ਤੁਸੀਂ ਇਸ ਨੰਬਰ ਜ਼ਰੀਏ ਗੈਸ ਰਿਫਿਲ ਵੀ ਕਰਵਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਦਿੱਤੇ ਗਏ ਨੰਬਰ ‘ਤੇ ਕਾਲ ਕਰਨੀ ਪਵੇਗੀ।

ਜੇਕਰ ਤੁਹਾਡੇ ਪਰਿਵਾਰ ‘ਚ ਪਹਿਲਾਂ ਤੋਂ ਗੈਸ ਕੁਨੈਕਸ਼ਨ ਲਿਆ ਹੋਇਆ ਹੈ ਤਾਂ ਤੁਸੀਂ ਉਸੇ ਐਡਰੈੱਸ ‘ਤੇ ਦੂਸਰਾ ਕੁਨੈਕਸ਼ਨ ਵੀ ਲੈ ਸਕਦੇ ਹੋ। ਦੂਸਰਾ ਕੁਨੈਕਸ਼ਨ ਲੈਣ ਲਈ ਤੁਹਾਨੂੰ ਆਪਣਾ ਆਧਾਰ ਕਾਰਡ ਤੇ ਕੁਨੈਕਸ਼ਨ ਦੇ ਦਸਤਾਵੇਜ਼ਾਂ ਦੀ ਇਕ ਕਾਪੀ ਗੈਸ ਏਜੰਸੀ ਨੂੰ ਦੇਣੀ ਪਵੇਗੀ। ਇਸ ਤੋਂ ਬਾਅਦ ਤੁਹਾਡਾ ਐਡਰੈੱਸ ਵੈਰੀਫਿਕੇਸ਼ਨ ਹੋਵੇਗਾ ਤੇ ਤੁਹਾਨੂੰ ਗੈਸ ਕੁਨੈਕਸ਼ਨ ਮਿਲ ਜਾਵੇਗਾ।

ਇਸ ਤੋਂ ਇਲਾਵਾ ਮਿਸਡ ਕਾਲ ਦੀ ਸਹੂਲਤ ਉਨ੍ਹਾਂ ਲੋਕਾਂ ਲਈ ਬਿਹਤਰ ਹੈ ਜਿਹੜੇ ਆਈਵੀਆਰਐੱਸ ‘ਚ ਮਾਹਰ ਨਹੀਂ ਹਨ। ਮਸਲਨ, ਬਜ਼ੁਰਗ ਗਾਹਕ ਜਿਹੜੇ ਆਮਤੌਰ ‘ਤੇ ਆਈਵੀਆਰਐੱਸ ਸਹੂਲਤ ਦੀ ਵਰਤੋਂ ਕਰਨ ਵਿਚ ਸਮੱਸ਼ਿਆਵਾਂ ਦਾ ਸਾਹਮਣਾ ਕਰਦੇ ਹਨ, ਮਿਸਡ ਕਾਲ ਜ਼ਰੀਏ ਆਪਣੇ ਸਿਲੰਡਰ ਨੂੰ ਮੁੜ ਭਰ ਸਕਦੇ ਹਨ। ਮਿਸਡ ਕਾਲ ਜ਼ਰੀਏ ਐੱਲਪੀਜੀ ਰਿਫਿਲਿੰਗ ਦੀ ਬੁਕਿੰਗ ਦੀ ਸੇਵਾ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਜਨਵਰੀ 2021 ‘ਚ ਸ਼ੁਰੂ ਕੀਤੀ ਗਈ ਸੀ।

 

 

 

 

 

 

 

 

 

 

Business