ਚੰਡੀਗੜ੍ਹ : ਪੰਜਾਬ ਵਿਚ ਕਾਂਗਰਸ ਨੂੰ ਝਟਕਾ ਦੇਣ ਵਾਲੀ ਭਾਜਪਾ ਨੂੰ ਹੀ ਝਟਕਾ ਲੱਗ ਗਿਆ। ਛੇ ਦਿਨ ਪਹਿਲਾਂ ਕਾਂਗਰਸ ਛੱਡ ਕੇ ਬੀਜੇਪੀ ਵਿਚ ਸ਼ਾਮਲ ਹੋਏ ਬਲਵਿੰਦਰ ਲਾਡੀ ਮੁੜ ਕਾਂਗਰਸ ਵਿਚ ਪਰਤ ਆਏ। ਉਨ੍ਹਾਂ ਨੇ ਖੁਦ ਹੀ ਐਲਾਨ ਕਰ ਦਿੱਤਾ ਕਿ ਉਹ ਕਾਂਗਰਸ ਵਿਚ ਹੀ ਰਹਿਣਗੇ। ਬਲਵਿੰਦਰ ਲਾਡੀ ਦਿੱਲੀ ਜਾ ਕੇ ਭਾਜਪਾ ਵਿਚ ਸ਼ਾਮਲ ਹੋਏ ਸੀ। ਹਾਲਾਂਕਿ ਜਦ ਉਹ ਦਿੱਲੀ ਤੋਂ ਪਰਤੇ ਤਾਂ ਉਨ੍ਹਾਂ ਦੇ ਇਲਾਕੇ ਦੇ ਲੋਕਾਂ ਨੇ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਲਾਡੀ ਨੂੰ ਕਿਸਾਨ ਅੰਦੋਲਨ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਗਲਤ ਫੈਸਲਾ ਲਿਆ ਹੈ। ਇਸ ਤੋਂ ਬਾਅਦ ਕਾਂਗਰਸ ਨੇ ਵੀ ਉਨ੍ਹਾਂ ਟਿਕਟ ਦਾ ਭਰੋਸਾ ਦੇ ਦਿੱਤਾ।
ਵਿਧਾਇਕ ਲਾਡੀ 6 ਦਿਨਾਂ ਬਾਅਦ ਮੁੜ ਕਾਂਗਰਸ ਵਿਚ ਪਰਤੇ, ਬੀਜੇਪੀ ’ਚ ਹੋਏ ਸੀ ਸ਼ਾਮਲ
