ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਤੇ ਵਿਚਾਰਧਾਰਾ ਨੂੰ ਖੋਜ ਦੀ ਦਿ੍ਰਸ਼ਟੀ ਤੋਂ ਦਰਸਾਉਂਦੀ ਪੁਸਤਕ ‘ਗੁਰੂ ਨਾਨਕ ਬਾਣੀ ਚਿੰਤਨ ਧਾਰਾ’

ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਤੇ ਵਿਚਾਰਧਾਰਾ ਨੂੰ ਖੋਜ ਦੀ ਦਿ੍ਰਸ਼ਟੀ ਤੋਂ ਦਰਸਾਉਂਦੀ ਪੁਸਤਕ ‘ਗੁਰੂ ਨਾਨਕ ਬਾਣੀ ਚਿੰਤਨ ਧਾਰਾ’

ਗੁਰੂ ਨਾਨਕ ਦੇਵ ਜੀ ਜਿੱਥੇ ਸਾਰੀ ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਹਨ ਉੱਥੇ ਉਹ ਮਹਾਨ ਕ੍ਰਾਂਤੀਕਾਰੀ ਵੀ ਸਨ ਜਿਨ੍ਹਾਂ ਸਾਡੇ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਖੇਤਰ ਵਿਚ ਫੈਲੀਆਂ ਕੁਰੀਤੀਆਂ ਅਤੇ ਬੁਰਾਈਆਂ ਵਿਰੱੁਧ ਜ਼ੋਰਦਾਰ ਆਵਾਜ਼ ਵੀ ਉਠਾਈ। ਹੱਥਲੀ ਪੁਸਤਕ ਡਾ. ਮਹੀਪਿੰਦਰ ਕੌਰ ਦੁਆਰਾ ਸੰਪਾਦਿਤ ਕੀਤੀ ਅਜਿਹੀ ਪੁਸਤਕ ਹੈ ਜਿਸ ਵਿਚ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਵਿਚਾਰਧਾਰਾ ਨੂੰ ਖੋਜ ਦੀ ਦਿ੍ਰਸ਼ਟੀ ਤੋਂ ਪੇਸ਼ ਕਰਨ ਵਾਲੇ ਖੋਜ ਪੱਤਰ ਸ਼ਾਮਿਲ ਕੀਤੇ ਹਨ। ਇਸ ਪੁਸਤਕ ਵਿਚ ਜਿਨ੍ਹਾਂ ਵਿਦਵਾਨਾਂ ਦੇ ਖੋਜ ਪੱਤਰ ਸ਼ਾਮਿਲ ਕੀਤੇ ਗਏ ਹਨ ਉਨ੍ਹਾਂ ਵਿਚ ਸੰਪਾਦਕ ਡਾ. ਮਹੀਪਿੰਦਰ ਕੌਰ, ਡਾ. ਹਰਬੀਰ ਕੌਰ. ਡਾ. ਰਵਿੰਦਰ ਕੌਰ, ਰਾਜਵਿੰਦਰ ਕੌਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਜਿਓਤੀ, ਪ੍ਰੋ. ਅਜਮਲ ਖਾਂ, ਪ੍ਰੋ. ਜਸਵੀਰ ਕੌਰ, ਪ੍ਰੋ. ਕਰਮਜੀਤ ਕੌਰ ਕਿਸਾਂਵਲ, ਡਾ. ਵੰਦਨਾ, ਪ੍ਰੋ. ਅਰਸ਼ਦੀਪ ਕੌਰ, ਡਾ. ਕੁਲਵਿੰਦਰ ਕੌਰ, ਡਾ. ਗੁਰਜੀਤ ਕੌਰ, ਇੰਦਰਜੀਤ ਪਾਲ ਆਦਿ ਦੇ ਨਾਮ ਲਏ ਜਾ ਸਕਦੇ ਹਨ।

ਇਨ੍ਹਾਂ ਸਾਰੇ ਹੀ ਵਿਦਵਾਨਾਂ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਿਚਾਰਧਾਰਾ ਦੀਆਂ ਵੱਖ-ਵੱਖ ਸੁਰਾਂ ਨੂੰ ਬਾਣੀ ਦੇ ਹਵਾਲਿਆਂ ਅਤੇ ਇਤਿਹਾਸਕ ਸਰੋਤਾਂ ਦੀ ਜਾਣਕਾਰੀ ਦੀ ਰੋਸ਼ਨੀ ਵਿਚ ਵਿਚਾਰਨ ਦਾ ਯਤਨ ਕੀਤਾ ਹੈ। ਬਹੁਤੇ ਵਿਦਵਾਨਾਂ ਨੇ ਆਪਣੇ ਖੋਜ-ਪੱਤਰਾਂ ਵਿਚ ਗੁਰੂ ਨਾਨਕ ਬਾਣੀ ਦੀ ਸਮੁੱਚੀ ਵਿਚਾਰਧਾਰਕ ਪਹੁੰਚ ਦਾ ਵਿਸ਼ਲੇਸ਼ਣ ਕੀਤਾ ਹੈ ਪਰ ਕੁਝ ਵਿਦਵਾਨਾਂ ਨੇ ਆਪਣੇ ਖੋਜ ਪੱਤਰਾਂ ਵਿਚ ਗੁਰੂ ਨਾਨਕ ਦੇਵ ਜੀ ਦੀ ਕਿਸੇ ਵਿਸ਼ੇਸ਼ ਬਾਣੀ ਦਾ ਅਧਿਐਨ ਪ੍ਰਸਤੁਤ ਕੀਤਾ ਹੈ ਜਿਵੇਂ ਡਾ. ਅਰਸ਼ਦੀਪ ਕੌਰ ਨੇ ਗੁਰੂ ਨਾਨਕ ਦੇਵ ਜੀ ਰਚਿਤ ਬਾਣੀ ‘ਬਾਰਹ ਮਾਹ ਤੁਖਾਰੀ’ ਵਿਚਲੀ ਲੋਕਧਾਰਾਈ ਸੁਰ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸੇ ਤਰ੍ਹਾਂ ਡਾ. ਰਵਿੰਦਰ ਕੌਰ ਗੁਰੂ ਨਾਨਕ ਦੀ ਬਾਣੀ ‘ਜਪੁਜੀ ਸਾਹਿਬ ਨੂੰ ਆਪਣੇ ਅਧਿਐਨ ਦਾ ਆਧਾਰ ਬਣਾਇਆ ਹੈ। ਖੋਜ ਵਿਦਿਆਰਥੀ ਪੁਸਤਕ ਤੋਂ ਭਰਪੂਰ ਲਾਭ ਉਠਾਉਣਗੇ।

 

 

ਪੁਸਤਕ : ਗੁਰੂ ਨਾਨਕ ਬਾਣੀ ਚਿੰਤਨ ਧਾਰਾ

ਸੰਪਾਦਕ : ਡਾ. ਮਹੀਪਿੰਦਰ ਕੌਰ

Literary