ਅਭਿਸ਼ੇਕ ਤੇ ਟੀਐੱਮਸੀ ਕਾਰਕੁਨਾਂ ’ਤੇ ਹਮਲਿਆਂ ਪਿੱਛੇ ਅਮਿਤ ਸ਼ਾਹ ਦਾ ਹੱਥ: ਮਮਤਾ ਬੈਨਰਜੀ

ਅਭਿਸ਼ੇਕ ਤੇ ਟੀਐੱਮਸੀ ਕਾਰਕੁਨਾਂ ’ਤੇ ਹਮਲਿਆਂ ਪਿੱਛੇ ਅਮਿਤ ਸ਼ਾਹ ਦਾ ਹੱਥ: ਮਮਤਾ ਬੈਨਰਜੀ

ਕੋਲਕਾਤਾ, 9 ਅਗਸਤ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਭਤੀਜੇ ਤੇ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਤੇ ਹੋਰਨਾਂ ਪਾਰਟੀ ਵਰਕਰਾਂ ’ਤੇ ਹੋਏ ਹਾਲੀਆ ਹਮਲਿਆਂ ਪਿੱਛੇ ਕਥਿਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਨਾ ਡਰਨਗੇ ਤੇ ਨਾ ਹੀ ਝੁਕਣਗੇ। ਚੇਤੇ ਰਹੇ ਕਿ ਅਭਿਸ਼ੇਕ ਤੇ ਕੁਝ ਹੋਰ ਪਾਰਟੀ ਵਰਕਰ ਭਾਜਪਾ ਸ਼ਾਸਿਤ ਤ੍ਰਿਪੁਰਾ ਵਿੱਚ ਦੋ ਵੱਖ ਵੱਖ ਘਟਨਾਵਾਂ ਦੌਰਾਨ ਹੋਏ ਹਮਲਿਆਂ ਵਿੱਚ ਜ਼ਖ਼ਮੀ ਹੋ ਗਏ ਸਨ। ਮਮਤਾ ਨੇ ਅੱਜ ਹਪਸਤਾਲ ਵਿੱਚ ਜ਼ੇਰੇ ਇਲਾਜ ਪਾਰਟੀ ਵਰਕਰਾਂ ਨੂੰ ਮਿਲਣ ਮਗਰੋਂ ਕਿਹਾ, ‘‘ਭਾਜਪਾ ਜਿੱਥੇ ਕਿਤੇ ਵੀ ਸੱਤਾ ਵਿੱਚ ਹੁੰਦੀ ਹੈ ਅਰਾਜਕਤਾ ਵਾਲੀ ਸਰਕਾਰ ਚਲਾਉਂਦੀ ਹੈ। ਅਸੀਂ ਇਨ੍ਹਾਂ ਹਮਲਿਆਂ ਦੀ ਨਿਖੇਧੀ ਕਰਦੇ ਹਾਂ।’’

India