ਨਵੀਂ ਦਿੱਲੀ, 9 ਅਗਸਤ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕਰੋਨਾ ਦੇ 35,499 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੋਵਿਡ-19 ਦੀ ਲਾਗ ਦੇ ਕੁੱਲ ਕੇਸਾਂ ਦੀ ਗਿਣਤੀ 3,19,69,954 ਹੋ ਗਈ ਹੈ। ਇਸੇ ਅਰਸੇ ਦੌਰਾਨ 447 ਹੋਰ ਮੌਤਾਂ ਨਾਲ ਕਰੋਨਾ ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦਾ ਅੰਕੜਾ ਵੱਧ ਕੇ 4,28,309 ਨੂੰ ਜਾ ਪੁੱਜਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇੇਰੇ 8 ਵਜੇ ਤੱਕ ਨਵਿਆੲੇ ਅੰਕੜਿਆਂ ਮੁਤਾਬਕ ਸਰਗਰਮ ਕੇਸਾਂ ਦੀ ਗਿਣਤੀ ਘੱਟ ਕੇ 4,02,188 ਰਹਿ ਗਈ ਹੈ, ਜੋ ਕਿ ਕੁੱਲ ਕੇਸਲੋਡ ਦਾ 1.27 ਫੀਸਦ ਹੈ। ਸਿਹਤਯਾਬੀ ਦਰ ਵੱਡੇ ਸੁਧਾਰ ਨਾਲ 97.39 ਫੀਸਦ ਦਰਜ ਕੀਤੀ ਗਈ ਹੈ। -ਪੀਟੀਆਈ
ਕਰੋਨਾ: 35,499 ਨਵੇਂ ਕੇਸ, 447 ਹੋਰ ਮੌਤਾਂ
