‘ਲੋਹੜੀ ਵਾਲੀ ਰਾਤ’ ਰਿਲੀਜ

‘ਲੋਹੜੀ ਵਾਲੀ ਰਾਤ’ ਰਿਲੀਜ

ਚੰਡੀਗੜ੍ਵ : ਬਿੱਟੂ ਮਾਨ ਫਿਲਮਜ ਨਾਲ ਹੋਈ ਮੁਲਾਕਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਧੀਆਂ ਦੀ ਲੋਹੜੀ ਤੇ ‘ਲੋਹੜੀ ਵਾਲੀ ਰਾਤ’ ਵਿਸ਼ੇਸ਼ ਗੀਤ ਰਿਲੀਜ ਕੀਤਾ ਗਿਆ ਹੈ। ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ ਵਿਚ ਗਾਇਆ ਹੈ ਅਮਰੀਕ ਜੱਸਲ ਤੇ ਜੋਤ ਸਿੱਧੂ ਨੇ ਤੇ ਇਸ ਨੂੰ ਲਿਖਿਆ ਹੈ ਗੀਤਕਾਰ ਸੁਖਵਿੰਦਰ ਸਿੰਘ ਅਟਵਾਲ ਤੇ ਰਾਮ ਖੁੱਡੇ ਵਾਲੇ ਨੇ।

ਇਸ ਗੀਤ ਨੂੰ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਅਮਨ ਸਟਰਿੰਗਜ ਨੇ। ਇਸ ਦੀ ਪੇਸ਼ਕਸ਼ ਐਚ ਆਰ ਪੀ ਐਂਟਰਪ੍ਰਾਈਜ ਤੇ ਸੁਰਜੀਤ ਜੀਤਾ ਕੈਨੇਡਾ ਵਾਲੇ ਦੀ ਹੈ। ਇਸ ਗੀਤ ਦੇ ਪ੍ਰੋਡਿਊਸਰ ਜੇ ਜੇ
ਪ੍ਰੋਡਕਸ਼ਨ ਹਾਊਸ ਹਨ। ‘ਲੋਹੜੀ ਵਾਲੀ ਰਾਤ’ ਗੀਤ ਦੇ ਵੀਡੀਓ ਡਾਇਰੈਕਟਰ ਬਿੱਟੂ ਮਾਨ ਫਿਲਮਜ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੀਤ ਦਾ ਫਿਲਮਾਂਕਣ ਪਿੰਡ ਖੁੱਡਾ ਕਲਾਂ ਜਿਲਾ ਹੁਸ਼ਿਆਰਪੁਰ ਵਿਚ ਕੀਤਾ ਗਿਆ ਹੈ।

ਇਸ ਗੀਤ ਦੇ ਸਹਿਯੋਗੀਆਂ ਵਿਚ ਇੰਟਰਨੈਸ਼ਨਲ ਰੈਸਲਰ ਗਰੇਟ ਖਲੀ, ਜਿੰਦ ਗਿੱਲ, ਰਾਹੁਲ ਨਿੱਜਰ ਪ੍ਰੈਜੀਡੈਂਟ ਯੂਥ ਵਿੰਗ ਕਰਤਾਰਪੁਰ, ਜੋਤੀ ਲੰਬੜਦਾਰ ਤੇ ਦਲਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ ਹੈ। ਬਿੱਟੂ ਮਾਨ ਫਿਲਮਜ ਨੇ ਇਹ ਵੀ ਦੱਸਿਆ ਹੈ ਕਿ ਇਸ ਗੀਤ ਦੇ ਬਾਅਦ ਬਹੁਤ ਹੀ ਜਲਦੀ,‘ਸਟੂਡੈਂਟ ਕਰਾਈਮ’ ਐਚ ਆਰ ਪੀ ਐਂਟਰਪ੍ਰਾਈਜ ਦੀ ਪੇਸ਼ਕਸ਼ ਵਿੱਚ ਫਿਲਮ ਰਿਲੀਜ ਹੋਵੇਗੀ।
ਜਿਸਦੇ ਫਿਲਮ ਡਾਇਰੈਕਟਰ ਹਨ ਬਿੱਟੂ ਮਾਨ ਫਿਲਮਜ ਅਤੇ ਪ੍ਰਡਿਊਸਰ ਹਨ ਜੇ ਜੇ ਪ੍ਰੋਡਕਸ਼ਨ ਹਾਊਸ।

Entertainment