‘ਦਿ ਪਾਵਰ ਆਫ ਦ ਡਾਗ’ ਬੈਸਟ ਫਿਲਮ, ਵਿਲ ਸਮਿਥ ਬਣੇ ਬੈਸਟ ਅਦਾਕਾਰ

‘ਦਿ ਪਾਵਰ ਆਫ ਦ ਡਾਗ’ ਬੈਸਟ ਫਿਲਮ, ਵਿਲ ਸਮਿਥ ਬਣੇ ਬੈਸਟ ਅਦਾਕਾਰ

ਨਵੀਂ ਦਿੱਲੀ- ਵਿਸ਼ਵ ਪ੍ਰਸਿੱਧ ਗੋਲਡਨ ਗਲੋਬ ਐਵਾਰਡ ਸਮਾਰੋਹ ਦੇ 79ਵੇਂ ਐਡੀਸ਼ਨ ਦੇ ਜੇਤੂਆਂ ਦਾ ਐਲਾਨ ਸੋਮਵਾਰ ਨੂੰ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ। ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਪੁਰਸਕਾਰ ਸਮਾਰੋਹ ਦਾ ਰੈੱਡ ਕਾਰਪੈਟ ਆਯੋਜਿਤ ਨਹੀਂ ਕੀਤਾ ਗਿਆ। ਫਿਲਮ “ਦਿ ਪਾਵਰ ਆਫ ਦ ਡਾਗ” ਨੇ ਸਮਾਰੋਹ ਵਿਚ ਸਰਵੋਤਮ ਮੋਸ਼ਨ ਪਿਕਚਰ (ਡਰਾਮਾ) ਦਾ ਪੁਰਸਕਾਰ ਜਿੱਤਿਆ। ਅਭਿਨੇਤਾ ਵਿਲ ਸਮਿਥ ਨੂੰ ਇਸੇ ਫਿਲਮ ਲਈ ਉਚ ਅਦਾਕਾਰ ਐਲਾਨਿਆ ਗਿਆ। ਵਿਲ ਸਮਿਥ ਤੋਂ ਇਲਾਵਾ ਅਭਿਨੇਤਾ ਐਂਡਰਿਊ ਗਾਰਫੀਲਡ ਨੂੰ ਵੀ ਫਿਲਮ ‘ਟਿਕ ਟਿਕ ਬੂਮ’ ਲਈ ਸੰਗੀਤਕ ਕਾਮੇਡੀ ਸ਼੍ਰੇਣੀ ਵਿੱਚ ਸਰਵੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ।

ਇਸ ਵਾਰ ਗੋਲਡਨ ਗਲੋਬ ਐਵਾਰਡਜ਼ ਨਾਲ ਜੁੜੇ ਕੁਝ ਵਿਵਾਦ ਵੀ ਸਾਹਮਣੇ ਆਏ, ਜਿਸ ਕਾਰਨ ਕਈ ਮਸ਼ਹੂਰ ਸਿਤਾਰਿਆਂ ਅਤੇ ਪ੍ਰੋਡਕਸ਼ਨ ਹਾਊਸਾਂ ਨੇ ਐਵਾਰਡ ਸਮਾਰੋਹ ਦਾ ਬਾਈਕਾਟ ਕੀਤਾ। ਇਹ ਸ਼ੋਅ ਟੀਵੀ ‘ਤੇ ਪ੍ਰਸਾਰਿਤ ਵੀਨਹੀਂ ਹੋਇਆ ਸੀ। 13 ਦਸੰਬਰ ਨੂੰ 79ਵੇਂ ਗੋਲਡਨ ਗਲੋਬ ਐਵਾਰਡਜ਼ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਨਾਮਜ਼ਦਗੀਆਂ ਜਾਰੀ ਕੀਤੀਆਂ ਗਈਆਂ ਸਨ।
ਜੇਤੂਆਂ ਦੀ ਪੂਰੀ ਸੂਚੀ-

ਡਰਾਮੇ ਵਿਚ ਬੈਸਟ ਅਦਾਕਾਰ – ਵਿਲ ਸਮਿਥ (ਦਿ ਪਾਵਰ ਆਫ਼ ਦ ਡਾਗ)

ਬੈਸਟ ਪਿਕਚਰ ਡਰਾਮਾ- ਦਿ ਪਾਵਰ ਆਫ਼ ਦ ਡਾਗ

ਬੈਸਟ ਸਕ੍ਰੀਨ ਪਲੇਅ, ਮੋਸ਼ਨ ਪਿਕਚਰ – ਬੇਲਫਾਸਟਕਾਮੇਡੀ-ਸੰਗੀਤ ਵਿਚ ਉਚ ਅਦਾਕਾਰ – ਐਂਡਰਿਊ ਗਾਰਫੀਲਡ (ਟਿਕ, ਟਿਕ.. ਬੂਮ)

ਡਰਾਮੇ ਵਿਚ ਬੈਸਟ ਅਭਿਨੇਤਰੀ – ਨਿਕੋਲ ਕਿਡਮੈਨ

ਬੈਸਟ ਅਭਿਨੇਤਾ (ਟੈਲੀਵਿਜ਼ਨ) ਡਰਾਮਾ – ਜੇਰੇਮੀ ਸਟ੍ਰੋਂਗ

ਬੈਸਟ ਅਦਾਕਾਰ ਕਾਮੇਡੀ- ਸੰਗੀਤਕ (ਟੈਲੀਵਿਜ਼ਨ) – ਜੇਸਨ ਸੁਡਿਸਕੀ (ਟੇਡ ਲਾਸੋ)

ਬੈਸਟ ਅਦਾਕਾਰ ਸਹਾਇਕ ਭੂਮਿਕਾ ਵਿਚ (ਟੈਲੀਵਿਜ਼ਨ) – ਓ ਯੋਂਗ ਸੂ

ਬੈਸਟ ਮੋਸ਼ਨ ਪਿਕਚਰ, ਸੰਗੀਤਕ ਜਾਂ ਕਾਮੇਡੀ – ਵੈਸਟ ਸਾਈਡ ਸਟੋਰੀ

ਬੈਸਟ ਪਿਕਚਰ ਐਨੀਮੇਸ਼ਨ – ਇਨਕਾਂਟੋ

ਬੈਸਟ ਅਭਿਨੇਤਰੀ, ਮੋਸ਼ਨ ਪਿਕਚਰ, ਸੰਗੀਤਕ ਜਾਂ ਕਾਮੇਡੀ – ਰਾਚੇਲ ਜ਼ਿਗਲਰ, ਵੈਸਟ ਸਾਈਡ ਸਟੋਰੀਬੈਸਟ ਟੈਲੀਵਿਜ਼ਨ ਸੀਰੀਜ਼ – ਸਕਸੈਸ਼ਨ

ਗੋਲਡਨ ਗਲੋਬ ਐਵਾਰਡ

ਗੋਲਡਨ ਗਲੋਬ ਐਵਾਰਡਜ਼ ਫਿਲਮ ਤੇ ਮਨੋਰੰਜਨ ਜਗਤ ਦੇ ਨਾਲ ਜੁੜਿਆ ਐਵਾਰਡ ਸ਼ੋਅ ਹੈ। ਜਿਸ ਦਾ ਪਹਿਲਾ ਸ਼ੋਅ ਜਨਵਰੀ 1944 ਵਿਚ ਕੈਲੀਫੋਰੀਨਿਆਂ ਵਿਚ ਹੋਇਆ ਸੀ। ਗੋਲਡਨ ਗਲੋਬ ਐਵਾਰਡ ਹਾਰਵਰਡ ਫਾਰੇਨ ਪ੍ਰੈਸ ਐਸੋਸੀਏਸ਼ਨ (HFPA) ਦੁਆਰਾ ਆਯੋਜਿਤ ਕੀਤੇ ਜਾਂਦੇ ਹਨ। ਇਸਦਾ ਉਦੇਸ਼ ਮਨੋਰੰਜਨ ਉਦਯੋਗ ਵਿਚ ਚੰਗਾ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕਰਨਾ ਹੈ।
Entertainment