ਇਮੀਗ੍ਰੇਸ਼ਨ ਦੇ ਇਤਿਹਾਸ ‘ਚ ਕੈਨੇਡਾ ਸਰਕਾਰ ਦਾ ਵੱਡਾ ਫੈਸਲਾ 👉 ਬਿਨਾਂ ਪੇਪਰਾਂ ਤੋਂ ਕੰਮ ਕਰ ਰਹੇ 5 ਲੱਖ ਕਾਮਿਆਂ ਨੂੰ ਪੱਕੇ ਕਰਨ ਦਾ ਫੈਸਲਾ 👉ਪੱਕੇ ਕਰਨ ਦੀਆਂ ਸ਼ਰਤਾਂ ਕੁਝ ਸਮੇਂ ਤੱਕ

ਕੈਨੇਡਾ ਸਰਕਾਰ ਨੇ ਮੰਦਹਾਲੀ ਨਾਲ ਜੂਝ ਰਹੀ ਆਰਥਿਕਤਾ ਨੂੰ ਥਾਂ ਸਿਰ ਕਰਨ ਲਈ ਇੱਕ ਵੱਡਾ ਐਲਾਨ ਕਰਦਿਆਂ ਦੇਸ਼ ‘ਚ ਬਿਨਾਂ ਪੇਪਰਾਂ ਤੋਂ ਕੰਮ ਕਰ ਰਹੇ 5 ਲੱਖ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾਵੇਗਾ। ਇਮੀਗਰੇਸ਼ਨ ਮਾਮਲੇ ‘ਚ ਕੈਨੇਡਾ ਦੀ ਸਰਕਾਰ ਦਾ ਇਹ ਅਹਿਮ ਫੈਸਲਾ ਮੰਨਿਆਂ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਲਗਾਤਾਰ ਫੈਡਰਲ ਸਰਕਾਰ ਨੂੰ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ ਕਿ ਖੇਤੀਬਾੜੀ, ਸਾਫ-ਸਫਾਈ ਅਤੇ ਨਿਰਮਾਣ ਖੇਤਰ ‘ਚ ਕੱਚੇ ਕਾਮਿਆਂ ਦੀ ਮਾਲਕਾਂ ਵੱਲੋਂ ਲੁੱਟ ਖਸੁੱਟ ਕੀਤੀ ਜਾ ਰਹੀ ਹੈ।
ਦੇਸ਼ ਦੀ ਆਰਥਿਕਤਾ ਲਗਾਤਾਰ ਨਿਵਾਣ ਵੱਲ ਜਾਣ ਕਾਰਨ ਫੈਡਰਲ ਸਰਕਾਰ ਨੇ ਫੈਸਲਾ ਲਿਆ ਹੈ ਕਿ ਦੇਸ਼ ਲਈ ਆਰਥਿਕ ਤੌਰ ‘ਤੇ ਆਪਣਾ ਯੋਗਦਾਨ ਪਾ ਰਹੇ ਕੱਚੇ ਕਾਮਿਆਂ ਨੂੰ ਮਾਨਸਿਕ ਦਬਾਅ ਤੋਂ ਮੁਕਤ ਕਰਨ ਲਈ ਇਹ ਫੈਸਲਾ ਲਾਭਕਾਰੀ ਸਾਬਿਤ ਹੋਵੇਗਾ।
Migrant Workers Alliance for Change ਦੇ ਕਾਰਜਕਾਰੀ ਨਿਰਦੇਸ਼ਕ ਨੇ ਦੱਸਿਆ ਹੈ ਕਿ ਇਮੀਗ੍ਰੇਸ਼ਨ ਦੇ ਇਤਿਹਾਸ ‘ਚ ਇਸ ਸਦੀ ਦਾ ਇਹ ਫੈਡਰਲ ਸਰਕਾਰ ਦਾ ਸਭ ਤੋਂ ਅਹਿਮ ਹੋਵੇਗਾ।

(ਗੁਰਮੁੱਖ ਸਿੰਘ ਬਾਰੀਆ) #gurmukhsingh

Canada