ਔਰਤ ‘ਤੇ ਜਿਨਸੀ ਹਮਲਾ ਕਰਨ ਵਾਲੇ ਤਿੰਨ ਪੰਜਾਬੀਆਂ ਦੀ ਪੁਲਿਸ ਨੂੰ ਭਾਲ

ਟੋਰਾਂਟੋ ਪੁਲਿਸ ਵੱਲੋਂ ਇੱਕ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਕਥਿੱਤ ਦੋਸ਼ਾਂ ‘ਚ ਤਿੰਨ ਵਿਅਕਤੀਆਂ ਖਿਲਾਫ ਵਰੰਟ ਜਾਰੀ ਕੀਤੇ ਹਨ । ਘਟਨਾ 27 ਅਗਸਤ ਦੀ ਹੈ ਜਿਸਦੀ ਕੈਮਰਿਆਂ ‘ਚ ਆਈ ਰਿਕਾਰਡਿੰਗ ਤੋਂ ਬਾਅਦ ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀ ਪਹਿਚਾਣ ਕੀਤੀ ਹੈ ਜਿਨ੍ਹਾਂ ‘ਚ ਪੱਗੜੀ ਧਾਰੀ ਪੰਜਾਬੀ ਨੌਜਵਾਨਾਂ ਦੀ ਤਸਵੀਰ ਵੀ ਦਿਖਾਈ ਗਈ ਹੈ । ਕੁੱਲ ਤਿੰਨੇ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਪਈ ਟੋਰਾਟੋ ਪੁਲਿਸ ਨੇ ਆਮ
ਲੋਕਾਂ ਤੋਂ ਸਹਿਯੋਗ ਮੰਗਿਆ ਹੈ । ਇਨ੍ਹਾਂ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਦੇ ਹੈਲਪ ਨੰਬਰ 416-808-7474 ‘ਤੇ ਕਾਲ ਕਰਕੇ ਇਸ ਬਾਰੇ ਪੁਲਿਸ ਨੂੰ ਰਿਪੋਰਟ ਕਰ ਸਕਦੇ ਹਨ ।

(Gurmukh Singh Randhawa)

Featured