ਸੈਸਕੈਚਵਨ ‘ਚ ਮੂਲਨਿਵਾਸੀ ਲੋਕਾਂ ‘ਤੇ ਜਾਨਲੇਵਾ ਹਮਲਾ ਕਰਕੇ 10 ਲੋਕਾਂ ਦੀ ਹੱਤਿਆ ਕਰਨ ਵਾਲੇ ਕਥਿੱਤ ਦੋਸ਼ੀਆਂ ‘ਚੋਂ ਇੱਕ ਦੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ ਹੈ । RCMP ਨੇ ਦੱਸਿਆ ਹੈ ਕਿ ਦੋਵੇਂ ਹਮਲਾਵਰ ਜੋ ਕਿ ਸਕੇ ਭਰਾ ਹਨ ‘ਚੋਂ ਇੱਕ ਭਰਾ ਡੇਮਾਈਨ ਦੀ ਲਾਸ਼ ਜੇਮਜ਼ ਸਮਰੱਥ ਕਰੀ ਦੇ ਨੇੜੇ ਜੰਗਲੀ ਘਾਹ ‘ਚੋਂ ਬਰਾਮਦ ਕਰ ਲਈ ਗਈ । ਮ੍ਰਿਤਕ ਦੇ ਸਰੀਰ ‘ਤੇ ਜ਼ਖ਼ਮਾਂ ਦੇ ਨਿਸ਼ਾਨ ਪਾਏ ਹਨ ਜੋ ਪੁਲਿਸ ਅਨੁਸਾਰ ਕਿਸੇ ਹੋਰ ਵਿਅਕਤੀ ਵੱਲੋਂ ਹਮਲਾ ਕਰਨ ਦੀ ਸੂਰਤ ‘ਚ ਆਏ ਹੋ ਸਕਦੇ ਹਨ । ਪੁਲਿਸ ਅਨੁਸਾਰ ਉਕਤ ਕਥਿੱਤ ਦੋਸ਼ੀ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਪਾਇਆ ਗਿਆ ਹੈ । ਉਸਦੇ ਦੂਜੇ ਭਰਾ ਦੀ ਭਾਲ ਵੀ ਜਾਰੀ ਹੈ ।
ਉਕਤ ਹਮਲਾਵਰਾਂ ਵੱਲੋਂ ਜ਼ਖ਼ਮੀ ਕੀਤੇ ਗਏ 18 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਜਿਨ੍ਹਾਂ ਦੇ ਨੇੜੇ ਦੇ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਹੈ ।
(ਗੁਰਮੁੱਖ ਸਿੰਘ ਬਾਰੀਆ)