ਸੈਸਕੈਚਵਨ ਦੇ ਖੂਨੀ ਹਾਦਸੇ ਦਾ ਦੂਜਾ ਸ਼ੱਕੀ ਦੋਸ਼ੀ ਵੀ ਗ੍ਰਿਫਤਾਰ 👉ਦੂਜੇ ਸ਼ੱਕੀ ਦੀ ਮੌਤ ਜ਼ਖ਼ਮਾਂ ਦੀ ਤਾਬ ਨਾ ਝੱਲਣ ਕਾਰਨ ਹੋਈਮੌਤ

ਸੈਸਕੈਚਵਨ ਦੇ ਖੂਨੀ ਹਾਦਸੇ ਦਾ ਦੂਜਾ ਸ਼ੱਕੀ ਦੋਸ਼ੀ ਵੀ ਗ੍ਰਿਫਤਾਰ
👉ਦੂਜੇ ਸ਼ੱਕੀ ਦੀ ਮੌਤ ਜ਼ਖ਼ਮਾਂ ਦੀ ਤਾਬ ਨਾ ਝੱਲਣ ਕਾਰਨ ਹੋਈ
ਸੈਸਕੈਚਵਨ ਸੂਬੇ ਦੇ ਜੇਮਜ਼ ਸਮਿੱਥ ਕਰੀ ਨੇਸ਼ਨ ਇਲਾਕੇ ‘ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 10 ਲੋਕਾਂ ਦੀ ਹੱਤਿਆ ਕਰਨ ਵਾਲੇ ਦੋਵੇਂ ਸ਼ੱਕੀ ਦੋਸ਼ੀਆਂ ‘ਚੋਂ ਦੂਜੇ ਕਥਿੱਤ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ । ਦੱਸਣਯੋਗ ਹੈ ਕਿ ਇੱਕ ਕਥਿੱਤ ਦੋਸ਼ੀ ਦੀ ਲਾਸ਼ ਪੁਲਿਸ ਵੱਲੋਂ ਪਹਿਲਾਂ ਹੀ ਘਟਨਾ ਸਥਾਨ ਤੋਂ ਕੁਝ ਕਿੱਲੋਮੀਟਰ ਦੂਰ ਜੰਗਲ ‘ਚੋਂ ਬਰਾਮਦ ਕਰ ਲਈ ਸੀ । ਅੱਜ ਮਾਈਲਜ਼ ਸੈਂਡਰਸਨ ਨੂੰ ਘਟਨਾ ਸਥਾਨ ਤੋਂ 100 ਕਿੱਲੋਮੀਟਰ ਦੂਰ ਗ੍ਰਿਫਤਾਰ ਕਰ ਲਿਆ ਗਿਆ ਹੈ । ਉਕਤ ਦੋਸ਼ੀ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਪ੍ਰਸ਼ਾਸਨ ਤੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ।
(ਗੁਰਮੁੱਖ ਸਿੰਘ ਬਾਰੀਆ)

Featured