ਇੰਗਲੈਂਡ ਦੀ ਮਹਾਂਰਾਣੀ ਕੁਈਨ ਇਲੈਜ਼ਾਬੈਥ ਦਾ ਦੇਹਾਂਤ

ਇੰਗਲੈਂਡ ਦੀ ਮਹਾਂਰਾਣੀ ਕੁਈਨ ਇਲੈਜ਼ਾਬੈਥ (ਸੈਕਿੰਡ)ਦਾ ਦੇਹਾਂਤ ।

ਉਹ 96 ਸਾਲ ਦੇ ਸਨ ਅਤੇ ਉਨ੍ਹਾਂ ਨੇ ਰਾਜਸੀ ਸਿੰਘਾਸਨ ‘ਤੇ ਸਭ ਤੋਂ ਲੰਮਾ ਸਮਾਂ 70 ਸਾਲ ਤੱਕ ਰਾਜ ਕੀਤਾ । ਇਹ ਵੀ ਦੱਸਣਯੋਗ ਹੈ ਕਿ ਉਹ ਕੈਨੇਡਾ ਸਮੇਤ ਕੁੱਲ 14 ਕਾਮਨਵੈਲਥ ਦੇਸ਼ਾਂ ਦੀ ਵੀ ਰਾਣੀ ਸੀ । ਅੱਜ ਦੁਪਹਿਰ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਆਉਣ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਸੂਬਿਆਂ ਦੇ ਪ੍ਰੀਮੀਅਰਾਂ , ਸ਼ਹਿਰਾਂ ਦੇ ਮੇਅਰਾਂ ਤੇ ਹੋਰ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਰਾਣੀ ਇਲੈਜ਼ਾਬੈਥ ਦੀ ਜਗਾ ਹੁਣ ਉਨ੍ਹਾਂ ਦਾ 73 ਸਾਲ ਦਾ ਪੁੱਤਰ ਪ੍ਰਿੰਸ ਚਾਰਲਸ ਸਿਆਸੀ ਸਿੰਘਾਸਨ ‘ਤੇ ਬੈਠੇਗਾ ।

(ਗੁਰਮੁੱਖ ਸਿੰਘ ਬਾਰੀਆ)

Featured