ਕਿੰਝ ਹੋਈ ਸੈਸਕੈਚਵਨ ਕਤਲੇਆਮ ਦੇ ਦੋਸ਼ੀ ਦੀ ਮੌਤ

ਕਿੰਝ ਹੋਈ ਸੈਸਕੈਚਵਨ ਖੂਨੀ ਕਾਂਡ ਦੇ ਮੁੱਖ ਦੋਸ਼ੀ ਦੀ ਮੌਤ
👉ਚਾਰ ਘੰਟੇ ਤੱਕ RCMP ਨਾਲ ਖੇਡਦਾ ਰਿਹਾ ਖ਼ਤਰਨਾਕ ਖੇਡ
ਸੈਸਕੈਚਵਨ ਦੇ ਸਮਿੱਥ ਨੇਸ਼ਨ ਕਰੀ ਇਲਾਕੇ ‘ਚ 10 ਬੇਗੁਨਾਹ ਲੋਕਾਂ ਦੇ ਖੂਨ ਨਾਲ ਹੋਲੀ ਖੇਡਣ ਵਾਲੇ ਦੇਵੇਂ ਕਥਿੱਤ ਦੋਸ਼ੀ ਹੁਣ ਜਦੋਂ ਮਾਰੇ ਜਾ ਚੁੱਕੇ ਹਨ, ਤਾਂ ਇਸ ਦਰਦਨਾਕ ਘਟਨਾ ਦੇ ਅੰਤ ‘ਤੇ ਇੱਕ ਪੰਛੀ ਝਾਤ ਪਾਉਂਦੇ ਹਾਂ ਕਿ ਆਖਰ ਇਸ ਘਟਨਾ ਦਾ ਮੁੱਖ ਕਥਿੱਤ ਦੋਸ਼ੀ ਮਾਈਲਸ ਸੈਂਡਰਸ ਕਿਵੇਂ ਮਾਰਿਆ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸ਼ਾਹ ਲਿਆ ।
👉ਬੁੱਧਵਾਰ ਦੁਪਹਿਰ 2.07 ਵਜੇ ਵਾਕਾ ਕਸਬੇ ਤੋਂ ਕਿਸੇ ਵਿਅਕਤੀ ਵੱਲੋਂ ਪੁਲਿਸ ਨੂੰ ਕਾਲ ਆਉਂਦੀ ਹੈ ਕੋਈ ਸ਼ੱਕੀ ਵਿਅਕਤੀ ਉਸਦੇ ਘਰ ਦੇ ਬਾਹਰ ਖੜ੍ਹੇ ਪਿੱਕ ਅੱਪ ਟਰੱਕ ਨੂੰ ਚੋਰੀ ਕਰਕੇ ਲੈ ਜਾ ਰਿਹਾ ਹੈ ।
👉ਉਕਤ ਸ਼ਿਕਾਇਤ ਕਰਤਾ ਇਹ ਵੀ ਖ਼ਦਸ਼ਾ ਪ੍ਰਗਟ ਕਰਦਾ ਹੈ ਕਿ ਸ਼ੱਕੀ ਵਿਅਕਤੀ ਜਿਸਦੇ ਹੱਥ ‘ਚ ਚਾਕੂ ਹੈ , ਉਹ ਮਾਈਲਸ ਸੈੰਡਰਨ ਹੋ ਸਕਦਾ ਹੈ ।
👉ਇਸ ਦੌਰਾਨ ਹੀ ਕਾਰ ਚੋਰੀ ਕਰਨ ਵਾਲਾ ਸ਼ੱਕੀ ਵਿਅਕਤੀ ਕਾਰ ਚੋਰੀ ਕਰ ਕਿ ਹਾਈਵੇ 11 ਦੇ ਉੱਤਰ ਵਾਲੇ ਪਾਸੇ ਭੱਜ ਨਿਕਲਦਾ ਹੈ ।
👉ਪੁਲਿਸ ਵੱਲੋਂ ਸਾਰੇ ਲੋਕਾਂ ‘ਚ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਅਤੇ ਚੋਰੀ ਕੀਤੇ ਗਏ Chevrolet pick up ਟਰੱਕ ਅਤੇ ਸ਼ੱਕੀ ਵਿਅਕਤੀ (ਮਾਈਲਸ ਸੈਂਡਰਸਨ) ਬਾਰੇ ਵਾਰ ਵਾਰ ਮੀਡੀਆ ‘ਤੇ ਜਾਣਕਾਰੀ ਦਿੱਤੀ ਜਾਂਦੀ ਹੈ ।
👉ਪੁਲਿਸ ਨੂੰ ਧੜਾਧੜ 911 ‘ਤੇ  ਕਾਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਨ੍ਹਾਂ ਰਾਹੀ ਦੱਸਿਆ ਜਾਂਦਾ ਹੈ ਕਿ  ਉਕਤ ਸ਼ੱਕੀ ਵਹੀਕਲ ਹਾਈਵੇ 11 ‘ਤੇ ਉੱਤਰ ਵੱਲ ਤੇਜ
ਗਤੀ ‘ਤੇ ਜਾਂਦਿਆਂ ਦੇਖਿਆ ਗਿਆ ਹੈ ।
👉RCMP ਹਾਈਵੇ 11 ‘ਤੇ ਲਗਾਤਾਰ ਉਕਤ ਸ਼ੱਕੀ ਵਿਅਕਤੀ ਦੇ ਵਹੀਕਲ ਦਾ ਪਿੱਛਾ ਕਰਦੀ ਹੈ ਜੋ 150 ਕਿੱਲੋਮੀਟਰ ਦੀ ਰਫ਼ਤਾਰ ਨਾਲ ਜਾ ਰਿਹਾ ਸੀ ।

👉ਕਾਫ਼ੀ ਮੁਸ਼ੱਕਤ ਤੋਂ ਬਾਅਦ ਜਦੋਂ ਪੁਲਿਸ ਦੀਆਂ ਗੱਡੀਆਂ ਉਸਨੂੰ ਚਾਰ ਚੁਫੇਰਿਓ ਘੇਰ ਲੈਂਦੀਆਂ ਹਨ ਤਾਂ ਉਹ ਚੋਰੀ ਦਾ ਵਹੀਕਲ ਹਾਈਵੇ ਤੋਂ ਆਫ ਰੋਡ ਨਦੀ ਦੇ ਕੰਢੇ ਵੱਲ ਉਤਾਰ ਦਿੰਦਾ ਹੈ ।
👉ਥੋੜ੍ਹੀ ਅੱਗੇ ਹੀ ਉਸਦਾ ਵਹੀਕਲ ਕਿਸੇ ਚੀਜ਼ ਨਾਲ ਟਕਰਾ ਕਿ  ਬੁਰੀ ਤਰ੍ਹਾਂ  ਉੱਪਰ ਵੱਲ ਉਛਲਦਾ ਹੈ ਅਤੇ ਨਾਲ ਹੀ ਵਹੀਕਲ ਰੁਕ ਜਾਂਦਾ ਹੈ।
👉RCMP ਅਨੁਸਾਰ ਉਕਤ ਸ਼ੱਕੀ ਵਿਅਕਤੀ ਜੋ ਮਾਈਲਸ ਸੈਂਡਰਸਨ ਹੁੰਦਾ ਹੈ , ਗੰਭੀਰ ਜ਼ਖ਼ਮੀ ਹਾਲਤ ‘ਚ ਪਾਇਆ ਜਾਂਦਾ ਹੈ ।

👉SIRT ਦੀ ਮੈਡੀਕਲ ਟੀਮ ਨੂੰ ਮੈਡੀਕਲ ਸਹਾਇਤਾ ਲਈ ਬੁਲਾਇਆ ਜਾਂਦਾ ਹੈ । ਕੁਝ ਸਮੇਂ ਬਾਅਦ ਮੈਡੀਕਲ ਟੀਮ ਵੱਲੋ ਸੈਂਡਰਸਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਾਂਦਾ ਹੈ ।
👉ਸੈਂਡਰਸਨ ਦੇ ਮਾਰੇ ਜਾਣ ਦੇ ਹਾਲਾਤਾਂ ਦੀ ਜਾਂਚ ਰਿਪੋਰਟ 90 ਦਿਨ ਬਾਅਦ ਆਵੇਗੀ  ਪਰ ਦੋਵਾਂ ਦੋਸ਼ੀਆਂ ਦੀ ਮੌਤ ਦੇ ਨਾਲ ਹੀ ਉਕਤ ਦਰਦਨਾਕ ਘਟਨਾ ਦੇ ਕਾਰਨਾਂ ‘ਤੇ ਵੀ ਸਦਾ ਲਈ ਪਰਦਾ ਪੈ ਗਿਆ ।

Featured