ਓਨਟਾਰੀਓ ਦੇ ਹਸਪਤਾਲਾਂ ਉਡੀਕ ਸਮਾਂ ਹੋਰ ਵਧਿਆ

ਓਨਟਾਰੀਓ ਹੈਲਥ ਸੰਬੰਧੀ ਆਏ ਤਾਜ਼ੇ ਅੰਕੜਿਆਂ ਅਨੁਸਾਰ ਐਂਮਰਜੈਂਸੀ ਵਿਭਾਗ ‘ਚ ਉਡੀਕ ਸਮੇਂ ‘ਚ ਹੁਣ ਤੱਕ ਦਾ ਰਿਕਾਰਡ ਵਾਧਾ ਹੋਇਆ ਹੈ। ਜੁਲਾਈ ਮਹੀਨੇ ਦੇ ਅੰਕੜਿਆਂ ਅਨੁਸਾਰ ਐਂਮਰਜੈਂਸੀ ਵਿਭਾਗ ‘ਚ ਹਰੇਕ ਮਰੀਜ਼ ਨੂੰ ਔਸਤਨ 4 ਤੋਂ 5 ਘੰਟੇ ਤੱਕ ਉਡੀਕ ਕਰਨੀ ਪੈਂਦੀ ਹੈ। ਇਸਤਰਾਂ ਹੀ ਸਿਰਫ ਰਜਿਸਟਰੇਸ਼ਨ ਕਰਵਾਉਣ ਤੱਕ ਹਰੇਕ ਮਰੀਜ਼ ਨੂੰ ਦੋ ਘੰਟਿਆਂ ਤੱਕ ਉਡੀਕ ਕਰਨੀ ਪੈਂਦੀ ਹੈ। ਸਿਹਤ ਵਿਭਾਗ ਦੇ ਆਪਣੇ ਸੀਨੀਅਰ ਸਰਜਨਾਂ ਵੱਲੋਂ ਗਲੋਬ ਐਂਡ ਮੇਲ ਨਾਲ ਗੱਲਬਾਤ ਕਰਦਿਆਂ ਇਸ ਵਰਤਾਰੇ ਨੂੰ “ਅਣਮਨੁੱਖੀ ” ਦੱਸਿਆ ਗਿਆ ਹੈ।

(ਗੁਰਮੁੱਖ ਸਿੰਘ ਬਾਰੀਆ)

Featured