.“ਆਪ” ਸਰਕਾਰ ਦੇ BMW ਨਿਵੇਸ਼ ਦੇ ਦਾਅਵੇ ਦੀ ਫੂਕ ਕਿਉਂ ਨਿਕਲੀ ?

“ਆਪ” ਸਰਕਾਰ ਦੇ BMW ਨਿਵੇਸ਼ ਦੇ ਦਾਅਵੇ ਦੀ ਫੂਕ ਕਿਉਂ ਨਿਕਲੀ ? 👉ਚੰਦ ਘੰਟਿਆਂ ‘ਚ ਹੀ BMW ਨੇ .ਸਰਕਾਰ ਦੇ ਦਾਅਵੇ ਨੂੰ ਕਿਉਂ ਰੱਦ ਕੀਤਾ 👉ਗੱਲਬਾਤ ਸਿਰੇ ਚੜਨ ਤੋਂ ਪਹਿਲਾਂ ਹੀ “ਆਪ” ਸਰਕਾਰ ਦੀ ਵਾਹ ਵਾਹ ਖੱਟਣ ਦੀ ਕਾਹਲ਼ ਕਿਉਂ

ਮੁੱਖ ਮੰਤਰੀ ਭਗਵੰਤ ਮਾਨ ਯੋਰਪ ਦੇ ਦੌਰੇ ‘ਤੇ ਗਏ ਜਿਸ ਬਾਰੇ ਖੁੱਦ ਮੁੱਖ ਮੰਤਰੀ ਸਮੇਤ ਸਾਰੀ ਆਮ ਆਦਮੀ ਪਾਰਟੀ ਨੇ ਧੜੱਲੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਵਿਦੇਸ਼ੀ ਨਿਵੇਸ਼ਕਾਰਾਂ ਨੂੰ ਪੰਜਾਬ ਵੱਲ ਆਕਰਸ਼ਤ ਕਰਨ ਲਈ ਇਹ ਦੌਰਾ ਅਹਿਮ ਸਾਬਤ ਹੋਵੇਗਾ ।

ਆਪਣੇ ਦੌਰੇ ਦੇ ਅਗਲੇ ਦਿਨ ਹੀ ਮੁੱਖ ਭਗਵੰਤ ਮਾਨ ਤੇ ਉਨ੍ਹਾਂ ਟੀਮ ਨੇ ਵੱਡਾ ਸ਼ਗੋਫਾ ਛੱਡ ਦਿੱਤਾ ਕਿ ਆਟੋ ਪਾਰਟ ਦੀ ਵਕਾਰੀ ਕੰਪਨੀ BMW ਪੰਜਾਬ ਸਰਕਾਰ ਦੇ ਸੱਦੇ ‘ਤੇ ਪੰਜਾਬ ‘ਚ ਵੱਡਾ ਨਿਵੇਸ਼ ਕਰਨ ਲਈ ਰਜ਼ਾਮੰਦ ਹੋ ਗਈ ਹੈ ਜਿਸ ਤਹਿਤ BMW ਸੂਬੇ ‘ਚ ਗੱਡੀਆਂ ਬਣਾਉਣ ਦੇ ਪਲਾਂਟ ਲਗਾਏਗਾ । ਇਸ ਤਹਿਤ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਗੇ ।

ਪਰ ਅਗਲੇ ਦਿਨ ਹੀ BMW ਦੇ ਭਾਰਤ ਸਥਿੱਤ ਇੱਕ ਆਲ੍ਹਾ ਅਧਿਕਾਰੀ ਨੇ ਇਹ ਕਹਿ ਕਿ ਆਪ ਸਰਕਾਰ ‘ਤੇ ਬੰਬ ਸੁੱਟ ਦਿੱਤਾ ਕਿ BMW ਦੀ ਪੰਜਾਬ ‘ਚ ਪਲਾਂਟ ਲਗਾਉਣ ਬਾਰੇ ਕੋਈ ਯੋਜਨਾ ਨਹੀਂ ।

ਬੱਸ ਇਨਾਂ ਸੁਣਦਿਆਂ ਹੀ ਵਿਰੋਧੀ ਪਾਰਟੀਆਂ ਵਾਲੇ ਚਾਰੇ ਪੈਰ ਲੈ ਕਿ ਸਰਕਾਰ ਦੇ ਦੁਆਲੇ ਹੋ ਗਏ ਜਿਨ੍ਹਾਂ ਪਿੱਛਲੇ ਤਿੰਨ ਦਹਾਕੇ ਡੱਕਾ ਭੰਨ ਕਿ ਦੋਹਰਾ ਨਹੀਂ ਕੀਤਾ ।

ਪਰ ਸਵਾਲ ਪੈਦਾ ਹੁੰਦਾ ਹੈ ਕਿ ਆਪ ਸਰਕਾਰ ਦੇ ਦਾਅਵੇ ਦੀ ਫੂਕ ਐਨੀ ਜਲਦੀ ਕਿਉਂ ਨਿਕਲ ਗਈ । ਸਾਫ ਜ਼ਾਹਿਰ ਹੈ ਕਿ ਹਾਲੇ BMW ਨੇ ਭਗਵੰਤ ਮਾਨ ਨੂੰ ਮੀਟਿੰਗ ‘ਚ ਭਾਵੇਂ ਭੁਲੇਖੇ ਨਾਲ ਹੇਠਾਂ ਨੂੰ ਸਿਰ ਹਿਲਾ ਦਿੱਤਾ ਹੋਵੇ ਪਰ ਭਗਵੰਤ ਮਾਨ ਸਮੇਤ ਸਾਰੇ ਆਪ ਲਾਣੇ ਨੇ ਦੁਹਾਈ ਪਾ ਦਿੱਤੀ ਕਿ BMW ਵਾਲੇ ਤਾਂ ਸਾਜੋ ਸਮਾਨ ਲੈ ਕਿ ਸ਼ੰਭੂ ਬਾਰਡਰ ਵੀ ਟੱਪ ਆਏ ਹਨ । ਐਨਾ ਰੌਲਾ ਪੈਂਦਾ ਵੇਖ ਜਦੋਂ ਮੀਡੀਆ ਵਾਲਿਆਂ ਨੇ BMW ਦਾ ਫ਼ੋਨ ਘੰਟੀਆਂ ਮਾਰ ਮਾਰ ਤੋੜਨਾ ਲੱਗਾ ਦਿੱਤਾ ਤਾਂ ਅਗਲਿਆਂ ਨੂੰ ਕਹਿਣਾ ਪਿਆ “ ਭਰਾਵਾਂ ਸਾਡਾ ਭੁਲੇਖੇ ਨਾਲ ਸਿਰ ਹਿੱਲ ਗਿਆ ਸੀ , ਹਾਲੇ ਪਲਾਂਟ ਲਾਉਣ ਦੀ ਸਾਡੀ ਕੋਈ ਯੋਜਨਾ ਨਹੀਂ “ । ਭਾਵ ਆਪ ਸਰਕਾਰ ਦੀ ਹਨੇਰੀ ਆਉਣ ਤੋਂ ਪਹਿਲਾਂ ਦੁਹਾਈ ਦੇਣ ਵਾਲੀ ਨੀਤੀ ਦੀ ਫੂਕ ਨਿਕਲ ਗਈ ।

(ਗੁਰਮੁੱਖ ਸਿੰਘ ਬਾਰੀਆ) #gurmukhsinghbaria #BMW

Featured