ਹਾਕੀ ਕੈਨੇਡਾ ਦੇ ਫੰਡਾਂ ਦੀ ਦੁਰਵਰਤੋਂ ਦਾ ਮਾਮਲਾ 👉ਖੇਡ ਮੰਤਰੀ ਨੇ ਕਿਹਾ ਹਾਕੀ ਦਾ ਹੈ ਅੰਦਰੂਨੀ ਮਾਮਲਾ 👉ਹਾਕੀ ਕੈਨੇਡਾ ਨੇ ਫੈਡਰੇਸ਼ਨ ਦੇ ਫੰਡਾਂ ‘ਚੋਂ ਖਿਡਾਰੀਆਂ ਦੇ ਕਲੇਮਾਂ ਦੇ ਨਿਪਟਾਰੇ ਲਈ ਕੀਤਾ ਪੈਸਾ ਵਰਤਿਆ

ਕੈਨੇਡਾ ਦੀ ਫੈਡਰਲ ਖੇਡ ਮੰਤਰੀ Pascale St Onge ਨੇ ਕਿਹਾ ਹੈ ਕਿ ਹਾਕੀ ਕੈਨੇਡਾ ਵੱਲੋਂ ਜਿਨਸੀ ਸ਼ੋਸ਼ਣ ਦੇ ਕਲੇਮਾਂ ਦਾ ਭੁਗਤਾਨ ਹਾਕੀ ਫੰਡਾਂ ‘ਚੋ ਕਰਨ ਦਾ ਮਾਮਲਾ ਇੰਸ਼ੋਰੈਂਸ ਸਮੱਸਿਆ ਦਾ ਹੈ ਨਾ ਕਿ ਪ੍ਰਬੰਧਕੀ ਕਾਰਨਾਂ ਦਾ ਅਤੇ ਇਸਨੂੰ ਫੈਡਰੇਸ਼ਨ ਦੇ ਅੰਦਰੂਨੀ ਮਾਮਲੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ । ਉਹ ਅੱਜ ਪਾਰਲੀਮੈਂਟ ਦੇ ਬਾਹਰ ਇਸ ਮਾਮਲੇ ‘ਤੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਹਨ ।
ਦੱਸਣਯੋਗ ਹੈ ਕਿ ਗਲੋਬ ਐਂਡ ਮੇਲ ਵੱਲੋਂ ਆਪਣੀ ਰਿਪੋਰਟ ‘ਚ ਅਹਿਮ ਖੁਲਾਸੇ ਕੀਤੇ ਹਨ ਕਿ ਕਿਸਤਰ੍ਹਾਂ ਹਾਕੀ ਕਨੈਡਾ ਨੇ ਫੈਡਰੇਸ਼ਨ ‘ਚ ਹਾਕੀ ਖਿਡਾਰੀਆਂ ਕੋਲ਼ੋਂ ਇਕੱਠੇ ਕੀਤੇ ਗਏ ਪੈਸੇ ਨੂੰ ਆਪਣੇ ਖਿਡਾਰੀਆਂ ਖਿਲਾਫ ਫ਼ਾਈਲ ਜਿਨਇਸ ਤੋਂ ਵੀ ਅਹਿਮ ਗੱਲ ਇਹ ਰਹੀ ਕਿ ਕਲੇਮਾਂ ਨੂੰ ਨਿਪਟਾਉਣ ਲਈ ਵਰਤੇ ਗਏ ਹਾਕੀ ਫੰਡਾਂ ਬਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।

ਇਹ ਦੱਸਣਯੋਗ ਹੈ ਓਨਟਾਰੀਓ ਦੇ ਲੰਡਨ ਸ਼ਹਿਰ ‘ਚ 2018 ‘ਚ ਹੋਈ ਜੂਨੀਅਰ ਹਾਕੀ ਲੀਗ ਦੌਰਾਨ ਹੀ ਇੱਕ ਔਰਤ ਨੇ ਹਾਕੀ ਕੈਨੇਡਾ ਦੇ ਕੁਝ ਇੱਕ ਖਿਡਾਰੀਆਂ ‘ਤੇ ਦੋਸ਼ ਲਗਾਏ ਸਨ ਕਿ ਉਨ੍ਹਾਂ ਵੱਲੋਂ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ । ਇਸਦੇ ਬਦਲੇ ਉਸਨੇ ਮਲਟੀ ਮਿਲੀਅਨ ਡਾਲਰ ਦੇ ਕਲੇਮ ਵੀ ਹਾਕੀ ਖਿਡਾਰੀਆਂ ‘ਤੇ ਠੋਕ ਦਿੱਤਾ ਸੀ । ਹਾਕੀ ਕੈਨੇਡਾ ਨੇ ਇਨ੍ਹਾਂ ਕਲੇਮਾਂ ਬਾਰੇ ਆਪਣੀ ਇੰਸ਼ੋਰੈਂਸ ਨੂੰ ਵੀ ਸੂਚਿਤ ਨਹੀ ਕੀਤਾ ਗਿਆ ਅਤੇ ਨਾ ਹੀ ਖਿਡਾਰੀਆਂ ਖਿਲਾਫ ਉਕਤ ਮਾਮਲੇ ‘ਚ ਕੋਈ ਪੁਖ਼ਤਾ ਜਾਂਚ ਕੀਤੀ ਗਈ ਸਗੋਂ ਅੰਦਰਖਾਤੇ ਇਸ ਮਾਮਲੇ ਨੂੰ ਨਿਪਟਾਉਣ ਲਈ ਹਾਕੀ ਦੇ ਰਾਸ਼ਟਰੀ ਇਕਵੈਟੀ ਫੰਡਾਂ ‘ਚੋਂ ਪੈਸਾ ਵਰਤ ਲਿਆ ਗਿਆ । ਪਿੱਛਲੀ ਜੁਲਾਈ ‘ਚ ਹਾਕੀ ਕੈਨੇਡਾ ਫੈਡਰਲ ਕੋਰਟ ‘ਚ ਖੁਦ ਸਵਿਕਾਰ ਕੀਤਾ ਗਿਆ ਸੀ 1989 ਤੋਂ ਲੈ ਕਿ ਹੁਣ ਤੱਕ ਜਿਨਸੀ ਸ਼ੋਸ਼ਣ ਦੇ ਕਲੇਮਾਂ ਨੂੰ ਨਿਪਟਾਉਣ ਲਈ 7.1!ਮਿਲੀਅਨ ਡਾਲਰ ਕੈਨੇਡਾ ਦੇ ਹਾਕੀ ਜਮਾ ਫੰਡਾਂ ‘ਚੋ ਵਰਤਿਆ ਗਿਆ ਹੈ ।ਸੀ ਦੋਸ਼ਾਂ ਦੇ ਕਲੇਮ ਨੂੰ ਨਿਪਟਾਉਣ ਲਈ ਵਰਤਿਆ ਗਿਆ।

(ਗੁਰਮੁੱਖ ਸਿੰਘ ਬਾਰੀਆ

Featured