ਫੈਡਰਲ ਸਰਕਾਰ ਕੈਨੇਡਾ ਵਾਸੀਆਂ ਨੂੰ ਜ਼ਲਦ ਭੇਜੇਗੀ ਕਰੈਡਿਟ ਚੈੱਕ 👉CIIAP ਯੋਜਨਾ ਤਹਿਤ ਹੋਵੇਗੀ ਅਦਾਇਗੀ

ਫੈਡਰਲ ਸਰਕਾਰ ਵੱਲੋਂ ਸਾਰੇ ਕੈਨੇਡਾ ਦੇ ਚਾਰ ਸੂਬਾ ਵਾਸੀਆਂ ਨੂੰ CIAP (Climate Action Incentive Payment ) ਯੋਜਨਾ ਤਹਿਤ ਜ਼ਲਦ ਹੀ ਕਰੈਡਿਟ ਕਿਸ਼ਤ ਭੇਜੀ ਜਾਵੇਗੀ । ਪ੍ਰਤੀ ਵਿਅਕਤੀ 373 ਡਾਲਰ ਸਲਾਨਾ ਦਿੱਤੇ ਜਾਣੇ ਹਨ । ਦੱਸਣਯੋਗ ਹੈ ਕਿ ਕੈਨੇਡਾ ਸਰਕਾਰ ਵੱਲੋਂ ਕਾਰਬਨ ਟੈਕਸ ਦੇ ਰੂਪ ‘ਚ ਵਸੂਲ ਕੀਤੇ ਗਈ ਰਕਮ ‘ਚੋਂ ਕੈਨੇਡਾ ਵਾਸੀਆਂ ਕਰੈਡਿਟ ਦੇਣ ਦਾ ਫੈਸਲਾ ਕੀਤਾ ਗਿਆ ਸੀ , ਇਹ ਕਰੈਡਿਟ ਸਲਾਨਾ ਰਕਮ ‘ਚੋਂ ਤਿਮਾਹੀ ਦੇ ਤੌਰ ‘ਤੇ ਓਨਟਾਰੀਓ , ਅਲਬਰਟਾ, ਸੈਸਕੈਚਵਨ ਤੇ ਮੈਨੀਟੋਬਾ ਵਾਸੀਆਂ ਨੂੰ ਦਿੱਤਾ ਜਾਣਾ ਹੈ । ਫੈਡਰਲ ਪ੍ਰਦੂਸ਼ਣ ਕੀਮਤਾਂ ਤੋਂ ਪੈਣ ਵਾਲੇ ਖ਼ਰਚੇ ਤੋਂ ਰਾਹਤ ਦੇਣ ਲਈ ਇਹ ਅਦਾਇਗੀ ਕੀਤੀ ਜਾਣੀ ਹੈ । ਇਹ ਅਦਾਇਗੀ ਕਿੰਨੀ ਹੋਵੇਗੀ , ਇਹ ਪਰਿਵਾਰ ਦੇ ਅਕਾਰ ਤੇ ਆਰਥਿਕ ਹਾਲਾਤ ‘ਤੇ ਨਿਰਭਰ ਕਰੇਗਾ ।
ਓਨਟਾਰੀਓ ਦੇ ਵਿੱਚ ਅਦਾਇਗੀ ਦਾ ਅੰਦਾਜ਼ਨ ਵੇਰਵਾ ਇਸ ਤਰ੍ਹਾਂ ਹੈ :
ਇੱਕ ਵਿਅਕਤੀ : 373 ਡਾਲਰ
ਜੀਵਨ ਸਾਥੀ ਲਈ : 186

(ਗੁਰਮੁੱਖ ਸਿੰਘ ਬਾਰੀਆ

Featured