ਓਨਟਾਰੀਓ ਦੇ ਸਿੱਖਿਆ ਸਹਾਇਕ ਕਾਮੇ ਜਾਣਗੇ ਹੜਤਾਲ ‘ਤੇ 👉ਤਨਖਾਹਾਂ ‘ਚ ਵਾਧੇ ਦਾ ਮਾਮਲਾ

ਓਨਟਾਰੀਓ ਦੇ ਸਿੱਖਿਆ ਸਹਾਇਕ ਕਾਮਿਆਂ ਵੱਲੋਂ 3 ਨਵੰਬਰ ਤੋਂ ਹੜਤਾਲ ‘ਤੇ ਚਲੇ ਜਾਣ ਦੀ ਸੰਭਾਵਨਾ ਹੈ ਜੇਕਰ ਇਸਤੋਂ ਪਹਿਲਾਂ ਕੋਈ ਸਮਝੌਤਾ ਸਿਰੇ ਨਹੀਂ ਚੜ੍ਹਦਾ ਜਾਂ ਓਨਟਾਰੀਓ ਸਰਕਾਰ Back to Scool ਕਨੂੰਨ ਦਾ ਸਹਾਰਾ ਲੈ ਕਿ ਕਾਮਿਆਂ ਨੂੰ ਮੁੜ ਕੰਮ ‘ਤੇ ਪਰਤ ਆਉਣ ਦਾ ਆਦੇਸ਼ ਨਹੀਂ ਦੇ ਦਿੰਦੀ ।
ਦੱਸਣਯੋਗ ਹੈ ਕਿ ਓਨਟਾਰੀਓ ਦੇ ਸਕੂਲਾਂ ‘ਚ ਵੱਖ ਵੱਖ ਪ੍ਰਬੰਧਕੀ ਵਿਭਾਗਾਂ ( ਲਾਇਬ੍ਰੇਰੀ , Early childhood , Custodians , Administration ਚ ਕੰਮ ਕਰਦੇ ਕਾਮੇ ਆਪਣੀਆਂ ਤਨਖਾਹਾਂ ‘ਚ ਵਾਧੇ ਨੂੰ ਲੈ ਕਿ ਸੰਘਰਸ਼ ਕਰ ਰਹੇ ਹਨ , । ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਵੱਲੋਂ ਕੁਝ ਸਮਾਂ ਪਹਿਲਾਂ 55000 ਹਜ਼ਾਰ ਕਰਮਚਾਰੀਆਂ ਦੀ ਵੋਟਿੰਗ ਕਰਵਾਈ ਸੀ ਜਿਸ 92 ਫੀਸਦੀ ਕਾਮਿਆਂ ਨੇ ਮੰਗੇ ਨਾ ਮੰਨੇ ਜਾਣ ਦੀ ਸੂਰਤ ‘ਚ ਹੜਤਾਲ ‘ਤੇ ਜਾਣ ਦੀ ਸਹਿਮਤੀ ਦਿੱਤੀ ਸੀ  । ਕਾਮੇ ਆਪਣੀ ਤਨਖ਼ਾਹ ‘ਚ ਸਲਾਨਾ 11.7 ਫੀਸਦੀ ਵਾਧੇ ਦੀ ਮੰਗ ਕਰ ਰਹੇ ਹਨ ।

ਪਰ ਸਰਕਾਰ ਕੇਵਲ 2 ਫੀਸਦੀ ਵਾਧੇ ਦੀ ਸਹਿਮਤੀ ਦੇ ਰਹੀ ਹੈ । ਕਿਹਾ ਜਾ ਰਿਹਾ ਹੈ ਕਿ ਜੇਕਰ ਸਿੱਖਿਆ ਸਹਾਇਕ ਕਾਮਿਆਂ ਨਾਲ ਕੋਈ ਸਮਝੌਤਾ ਸਿਰੇ ਨਾ ਚੜ੍ਹਿਆ ਤਾਂ ਸਰਕਾਰ Back
To Rule ਤਹਿਤ ਇਹ ਹੜਤਾਲ ਖ਼ਤਮ ਕਰ ਸਕਦੀ ਹੈ ।

(ਗੁਰਮੁੱਖ ਸਿੰਘ ਬਾਰੀਆ)

Featured