ਕੈਨੇਡਾ ਦੇ ਵਕਾਰੀ ਗਰੋਸਰ ਸਟੋਰ LOBLAW ਨੇ ਆਪਣੇ 1500 ਦੇ ਕਰੀਬ ਵਸਤੂਆਂ ਦੀਆਂ ਕੀਮਤਾਂ ਨੂੰ ਜਨਵਰੀ 2023 ਤੱਕ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ । LOBLAW ਵੱਲੋਂ ਅਜਿਹਾ ਅਸਮਾਨ ਨੂੰ ਛੂਹ ਰਹੀ ਮਹਿੰਗਾਈ ਨੂੰ ਧਿਆਨ ਰੱਖਦਿਆਂ ਲਿੱਆ ਗਿਆ ਹੈ । ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਮੀਡੀਆ ‘ਚ ਇਸ ਗੱਲ ਦੀ ਬਹੁਤ ਚਰਚਾ ਚੱਲੀ ਸੀ ਕਿ ਕੈਨੇਡਾ ਦੀਆਂ ਕੁਝ ਇੱਕ ਕੰਪਨੀਆਂ ਨੇ ਮਹਿੰਗਾਈ ਦੇ ਨਾਂਅ ‘ਤੇ ਆਪਣੇ ਵਿਕਣ ਵਾਲੇ ਮਾਲ ਨੂੰ ਦੁੱਗਣ- ਤਿੱਗਣਾ ਮਹਿੰਗਾ ਕਰਕੇ ਮੋਟੀ ਕਮਾਈ ਕੀਤੀ ਹੈ ਹਾਲਾਂ ਕਿ ਲੋਬਲਾਅ ਨੇ ਅਜਿਹੀਆਂ ਖ਼ਬਰਾਂ ਦਾ ਖੰਡਨ ਕੀਤਾ ਸੀ । ਇਹ ਵੀ ਮੰਗ ਚੱਲੀ ਸੀ ਕਿ ਇਨ੍ਹਾਂ ਕੁਝ ਕੰਪਨੀਆਂ (Not a Loblaw) ਦਾ ਫੈਡਰਲ ਸਰਕਾਰ ਆਡਿਟ ਕਰੇ ।
ਇਹ ਵੀ ਦੱਸਣਯੋਗ ਹੈ ਕਿ ਵਧੀ ਹੋਈ ਮਹਿੰਗਾਈ ਦੌਰਾਨ ਖਾਣ-ਪੀਣ ਵਾਲੀਆਂ ਵਸਤੂਆਂ ‘ਚ ਇਸ ਸਾਲ ਅਗਸਤ ‘ਚ 10.8 ਫੀਸਦੀ ਦਾ ਵਾਧਾ ਦਰਜ ਕੀਤਾ ਹੈ ਜੋ 1981 ਤੋਂ ਬਾਅਦ ਹੁਣ ਤੱਕ ਦਾ ਰਿਕਾਰਡ ਵਾਧਾ ਹੈ ।
(ਗੁਰਮੁੱਖ ਸਿੰਘ ਬਾਰੀਆ)