ਓਨਟਾਰੀਓ ਸਰਕਾਰ ਅਤੇ CUPE ਆਗੂਆਂ ‘ਚ ਗੱਲਬਾਤ ਟੁੱਟੀ 👉ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ‘ਤੇ ਅੜੀਆਂ (ਖ਼ਬਰ ਦਾ ਵੇਰਵਾ www.p media.ca ‘ਤੇ ਪੜ੍ਹ ਸਕਦੇ ਹੋ )

ਓਨਟਾਰੀਓ ਦੇ ਸਿੱਖਿਆ ਸਹਾਇਕ ਕਾਮਿਆਂ ਦੀ ਸਰਕਾਰ ਨਾਲ ਤਨਖਾਹਾਂ ਨੂੰ ਲੈ ਕਿ ਚੱਲ ਰਹੀ ਗੱਲਬਾਤ ਲਗਪਗ ਨਾਕਾਮ ਰਹੀ ਹੈ । ਅੱਜ ਸਰਕਾਰ ਅਤੇ ਓਨਟਾਰੀਓ ਸਕੂਲ ਬੋਰਡ ਕੌਂਸਲ ਆਫ ਯੂਨੀਅਨ ਦੀ ਗੱਲਬਾਤ ਲਈ ਕੁਝ ਵਿਚੋਲਾ ਕੰਪਨੀਆਂ ਦੀ ਵੀ ਮਦਦ ਲਈ ਗਈ ਪਰ ਗੱਲਬਾਤ ਸਿਰੇ ਨਹੀ ਚੜ੍ਹ ਸਕੀ । ਤਨਖਾਹਾਂ ਵਧਾਉਣ ਦੇ ਮਾਮਲੇ ‘ਤੇ ਦੋਵੇਂ ਧਿਰਾਂ ਆਪਿ ਆਪਣੇ ਸਟੈਂਡ ‘ਤੇ ਅੜੀਆਂ ਰਹੀਆਂ । ਦੱਸਣਯੋਗ ਹੈ ਕਿ ਓਨਟਾਰੀਓ ਦੇ ਸਕੂਲਾਂ ‘ਚ ਕੰਮ ਕਰਦੇ ਪ੍ਰਬੰਧਕੀ ਅਤੇ ਹੋਰ ਨਾਨ ਟੀਚਿੰਗ ਕਰਮਚਾਰੀ ਆਪਣੀਆਂ ਤਨਖਾਹਾਂ ‘ਚ 11.ਫੀਸਦੀ ਸਲਾਨਾ ਵਾਧੇ ਦੀ ਮੰਗ ਕਰ ਰਹੇ ਹਨ  ਜਦੋਂ ਕਿ ਸਰਕਾਰ ਕੇਵਲ ਦੋ ਫੀਸਦੀ ਵਾਧੇ ਦੀ ਹਾਮੀ ਭਰ ਰਹੀ ਹੈ । ਸਿੱਖਿਆ ਸਹਾਇਕ ਕਾਮੇ ਚੁਣ ਗੱਲਬਾਤ ਟੁੱਟਣ ਤੋਂ ਬਾਅਦ 3 ਨਵੰਬਰ ਤੋਂ ਹੜਤਾਲ ‘ਤੇ ਜਾ ਸਕਦੇ ਹਨ । ਸਿੱਖਿਆ ਸਹਾਇਕ ਕਾਮਿਆਂ ਵੱਲੋਂ ਕਰਵਾਏ ਗਏ ਜਨ ਮੱਤ ਦੌਰਾਨ 90 ਫੀਸਦੀ ਕਾਮਿਆਂ ਨੇ ਮੰਗਾਂ ਮੰਨੇ ਜਾਣ ਦੇ ਵਿਰੋਧ ‘ਚ ਹੜਤਾਲ ‘ਤੇ ਜਾਣ ਦੀ ਸਹਿਮਤੀ ਦਿੱਤੀ ਹੈ ।

(ਗੁਰਮੁੱਖ ਸਿੰਘ ਬਾਰੀਆ)