ਕੈਨੇਡਾ ਸਰਕਾਰ ਵੱਲੋਂ ਅਫ਼ਗ਼ਾਨ ਸ਼ਰਨਾਰਥੀਆਂ ਨੂੰ ਕੈਨੇਡਾ ਲੈ ਕਿ ਆਉਣ ਦਾ ਸਿਲਸਿਲਾ ਜਾਰੀ ਹੈ , ਜਿਸ ਤਹਿਤ ਅੱਜ 311 ਅਫ਼ਗ਼ਾਨ ਸ਼ਰਨਾਰਥੀ ਕੈਨੇਡਾ ਦੀ ਧਰਤੀ ‘ਤੇ ਪੁੱਜੇ ਹਨ , ਜਿਨ੍ਹਾਂ ਦਾ ਸਵਾਗਤ ਕਰਨ ਲਈ ਇਮੀਗਰੇਸ਼ਨ ਮੰਤਰੀ ਸੀਨ ਫਰੇਜ਼ਰ ਖੁਦ ਏਅਰਪੋਰਟ ‘ਤੇ ਪੁੱਜੇ । ਦੱਸਣਯੋਗ ਹੈ ਅਫ਼ਗ਼ਾਨਿਸਤਾਨ ‘ਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਕੈਨੇਡਾ ਨੇ ਉੱਥੇ ਮੌਯੂਦ ਅਫਗਾਨੀ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ 40 ਹਜ਼ਾਰ ਅਫ਼ਗ਼ਾਨ ਲੋਕਾਂ ਨੂੰ ਕੈਨੇਡਾ ਵਸਾਉਣ ਦਾ ਟੀਚਾ ਮਿਥਿਆ ਸੀ । ਹੁਣ ਤੱਕ 22,581 ਅਫਗਾਨ ਲੋਕਾਂ ਨੂੰ ਕੈਨੇਡਾ ‘ਚ ਲਿਆਂਦਾ ਜਾ ਚੁੱਕਾ ਹੈ । ਇਹ ਵੀ ਦੱਸਣਯੋਗ ਹੈ ਕਿ ਅਫ਼ਗ਼ਾਨਿਸਤਾਨ ‘ਚ ਵੱਡੀ ਗਿਣਤੀ ‘ਚ ਸਿੱਖ ਅਤੇ ਹਿੰਦੂ ਸ਼ਰਨਾਰਥੀ ਵੀ ਹਨ ਜਿਨ੍ਹਾਂ ਨੂੰ ਕੈਨੇਡਾ ਲਿਆਉਣ ਲਈ ਵੀ ਮੰਗ ਉੱਠਦੀ ਰਹੀ ਹੈ । ਕੈਨੇਡਾ ਸਰਕਾਰ ਨੇ ਇਸ ਗੱਲ ਦੀ ਹਾਮੀ ਵੀ ਭਰੀ ਸੀ । ਇਸ ਮਕਸਦ ਲਈ ਮਰਹੂਮ ਸਿੱਖ ਆਗੂ ਮਨਮੀਤ ਸਿੰਘ ਭੁੱਲਰ ਨੇ ਵੀ ਅਣਥੱਕ ਯਤਨ ਕੀਤੇ ਸਨ ਪਰ ਹਾਲੇ ਵੀ ਬਹੁਤ ਸਾਰੇ ਸਿੱਖ ਸ਼ਰਨਾਰਥੀ ਅਫ਼ਗ਼ਾਨਿਸਤਾਨ ‘ਚ ਮੌਜੂਦ ਹਨ ਜਿਨ੍ਹਾਂ ਨੂੰ ਕੈਨੇਡਾ ਲਿਆਉਣ ਲਈ ਸਾਂਝੇ ਯਤਨਾਂ ਦੀ ਲੋੜ ਹੈ ।
(ਗੁਰਮੁੱਖ ਸਿੰਘ ਬਾਰੀਆ)