ਓਨਟਾਰੀਓ ਸਰਕਾਰ ਵੱਲੋਂ ਕਰੋਨਾ ਦੌਰਾਨ ਛੋਟੇ ਬੱਚਿਆਂ ਦੀ ਪੜਾਈ ‘ਚ ਆਈ ਖੜੋਤ ਨੂੰ ਦੂਰ ਕਰਨ ਲਈ ਅਤੇ ਨਿਰੰਤਰ ਸਿੱਖਿਆ ਯੋਗਤਾ ਯਕੀਨੀ ਬਣਾਉਣ ਲਈ ਪ੍ਰਤੀ ਬੱਚਾ ਮਾਪਿਆਂ ਨੂੰ 200 ਡਾਲਰ ਮਦਦ ਕਰੇਗੀ । ਵਿਸ਼ੇਸ਼ ਲੋੜ ਵਾਲੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਇਹ ਰਕਮ ਪ੍ਰਤੀ ਬੱਚਾ 250 ਡਾਲਰ ਹੋਵੇਗੀ ।
ਦੱਸਣਯੋਗ ਹੈ ਕਰੋਨਾ ਸਮੇਂ ਦੌਰਾਨ ਕਈ ਮਹੀਨੇ ਸਕੂਲ ਬੰਦ ਰਹਿਣ ਕਾਰਨ ਬੱਚਿਆਂ ਦੀ ਪੜਾਈ ਬੇਹੱਦ ਪ੍ਰਭਾਵਤ ਹੋਈ ਅਤੇ ਮਾਨਸਿਕ ਤੌਰ ‘ਤੇ ਉਹਨਾਂ ਦੀ ਸਿੱਖਣ ਦੀ ਯੋਗਤਾ ‘ਚ ਵੱਡੀ ਖੜੋਤ ਵੀ ਆਈ ਹੈ ।
ਇਹ ਵੀ ਦੱਸਣਯੋਗ ਹੈ ਇਸ “PLAN TO CATCH UP “ਯੋਜਨਾ ਤਹਿਤ ਨੇ ਸੂਬਾ ਸਰਕਾਰ ਨੇ 350 ਮਿਲੀਅਨ ਡਾਲਰ ਖ਼ਰਚਣ ਦਾ ਪੜਾਅ ਵਾਰ ਪ੍ਰਤੀ ਸਾਲ ਪ੍ਰੋਗਰਾਮ ਉਲੀਕੀਆ ਹੈ ਅਤੇ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਪਿੱਛਲੇ ਸਾਲ ਵੀ ਪ੍ਰਤੀ ਬੱਚਾ 400 ਡਾਲਰ ਦਿੱਤਾ ਗਿਆ ਸੀ । 18 ਸਾਲ ਤੱਕ ਦੇ ਸਾਰੇ ਬੱਚੇ ਯੋਜਨਾ ਦਾ ਲਾਭ ਲੈਣ ਦੇ ਹੱਕਦਾਰ ਹਨ ।
ਉਪਰੋਕਤ ਸਾਰੀ ਜਾਣਕਾਰੀ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੀਸੀ ਨੇ ਇੱਕ ਪ੍ਰੈੱਸ ਵਾਰਤਾ ‘ਚ ਸਾਂਝੀ ਕਰਦਿਆਂ ਦੱਸਿਆ ਕਿ ਪਿੱਛਲੇ ਸਾਲ ਦੌਰਾਨ ਆਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਛੇਵੀਂ ਗ੍ਰੇਡ ਦੇ ਬੱਚਿਆਂ ਦੀ ਗਣਿਤ ਸਿੱਖਣ ਦੀ ਯੋਗਤਾ ‘ਤੇ ਕਾਫ਼ੀ ਬੁਰਾ ਅਸਰ ਪਿਆ ਜਿਸ ਨੂੰ ਦੂਰ ਕਰਨ ਲਈ ਇਹ ਸਕੀਮ ਕਾਫ਼ੀ ਲਾਭਦਾਇਕ ਸਾਬਤ ਹੋਵੇਗੀ ।
(ਗੁਰਮੁੱਖ ਸਿੰਘ ਬਾਰੀਆ)