ਆਖ਼ਰ 45 ਦਿਨਾਂ ਦੀ ਮਹਿਮਾਨ ਕਿਵੇਂ ਬਣੀ LIZ TRUSS👉ਵਿਸ਼ਵ ਮੰਦੀ ਦੇ ਦੌਰ ‘ਚ ਰਿਆਇਤਾਂ ਵਾਲੀਆਂ ਨੀਤੀਆਂ ਰਾਸ ਨਾ ਆਈਆਂ

ਭਾਰਤੀ ਮੂਲ ਦੇ ਰਿਸ਼ੀ ਸੂਨਕ ਨੂੰ ਪਛਾੜ ਕਿ ਬਰਤਾਨੀਆਂ ਦੀ ਪ੍ਰਧਾਨ ਮੰਤਰੀ ਬਣੀ LIZ TRUSS ਆਖਿਰ 45 ਦਿਨ ਦੀ ਮਹਿਮਾਨ ਬਣ ਕਿ ਕਿਵੇਂ ਰਹਿ ਗਈ । ਦਰਅਸਲ Liz Truss ਦਾ ਸਤਾ ‘ਚ ਆਉਣ ਦਾ ਰਸਤਾ ਜਿਨ੍ਹਾਂ ਅਸਾਨ ਉਨਾਂ ਰਾਜਸੀ ਗੱਦੀ ‘ਤੇ ਬੈਠਣ ਤੋਂ ਬਾਅਦ ਔਖਾ ਵੀ ਸੀ । ਬਰਤਾਨੀਆਂ ਦੇ ਲੋਕਾਂ ਨੂੰ ਟੈਕਸ ਕੱਟਾਂ ਦਾ ਸਬਜ਼ ਬਾਗ ਦਿਖਾ ਕਿ ਉਸਨੇ ਰਾਜਸੀ ਤਾਕਤ ਤਾਂ ਹਾਸਲ ਕਰ ਲਈ ਪਰ ਵਿਸ਼ਵ ਮੰਦੀ ਦੇ ਚਲਦਿਆਂ ਉਸਦੀਆਂ ਟੈਕਸ ਕੱਟਾਂ ਦੀਆਂ ਨੀਤੀਆਂ ਬਰਤਾਨੀਆਂ ਦੀ ਆਰਥਿਕਤਾ ਨੂੰ ਰਾਸ ਨਹੀ ਆਈਆਂ ।
ਆਰਥਿਕ ਚਿੰਤਕਾਂ ਦਾ ਮੰਨਣਾ ਹੈ ਕਿ ਆਰਥਿਕ ਮੰਦੀ ਦੇ ਦੌਰ ਵੱਲ ਤੇਜ਼ੀ ਨਾਲ ਮੰਦੀ ਵੱਲ ਵੱਧ ਰਹੀ ਇੰਗਲੈਂਡ ਦੀ ਅਰਥ ਨੂੰ ਅਣਗੌਲਿਆਂ ਕਰਕੇ Liz TRUSS ਨੇ ਜਿਹੜੀ ਟੈਕਸ ਦੀ ਯੋਜਨਾ ਲਿਆਂਦੀ , ਉਸਦਾ ਕੁਝ ਦਿਨਾਂ ‘ਚ ਹੀ ਬੁਰੀ ਤਰ੍ਹਾਂ ਜਲੂਸ ਨਿਕਲ ਗਿਆ । ਡਾਵਾਂਡੋਲ ਚੱਲ ਰਹੀ ਆਰਥਿਕਤਾ ਦਰਮਿਆਨ ਲਿਜਾ ਦੇ ਟੈਕਸ ਕੱਟ ਦੇ ਫ਼ੈਸਲੇ ਨੇ ਨਿਵੇਸ਼ਕਾਰਾਂ ਦਾ ਭਰੋਸਾ ਤੋੜ ਕਿ ਰੱਖ ਦਿੱਤਾ । ਸਿੱਟੇ ਵਜੋਂ ਇੰਗਲੈਂਡ ਦਾ ਪੌਂਡ ਦਿਨਾਂ ‘ਚ ਹੀ ਲੁੜਕ ਗਿਆ ।ਲੋਕਾਂ ਦੇ ਘਰਾਂ ਦੇ ਕਰਜ਼ਿਆਂ ਦੇ ਬੋਝ ‘ਚ ਵੀ ਵਾਧਾ ਹੋਇਆ ।.ਬੇਚੈਨੀ ਦੇ ਦੌਰ ‘ਚ ਪ੍ਰਧਾਨ ਮੰਤਰੀ Liz Truss  ਦੀ ਆਪਣੀ ਪਾਰਟੀ ਹੀ ਉਸਦੇ ਖਿਲਾਫ ਹੋ ਗਈ । ਪਾਰਟੀ ਦੇ ਵੱਡੇ ਆਗੂ ਵਿੱਤ ਮੰਤਰੀ ਰਿਸ਼ੀ ਸੂਨਕ , ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਸਮੇਤ ਪਾਰਟੀ ਦੇ ਸਾਰੇ ਵੱਡੇ ਆਗੂ ਉਸਦੇ ਖਿਲਾਫ ਹੋ ਗਏ । ਕੋਈ ਚਾਰਾ ਨਾ ਚੱਲਦਾ ਦੇਖ Liza ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਆਪਣੀ ਉਸ ਜ਼ੁੰਮੇਵਾਰੀ ਨੂੰ ਨਹੀਂ ਨਿਭਾ ਸਕੀ ਜਿਸ ਉਮੀਦ ਨਾਲ ਉਸ ਨੂੰ ਲੋਕਾਂ ਨੇ ਚੁਣਿਆ ।.ਉਨ੍ਹਾਂ ਕਿਹਾ ਕਿ ਨਵੇਂ ਆਗੂ ਦੀ ਚੋਣ ਤੱਕ ਉਹ ਅਹੁੱਦੇ ‘ਤੇ ਬਣੇ ਰਹਿਣਗੇ । ਦੇਸ਼ ਦੇ ਨਵੇੰ ਆਗੂ ਦੀ ਚੋਣ ਅਗਲੇ ਹਫਤੇ ਦੇ ਆਖਿਰ ‘ਚ ਨਵੇਂ ਆਗੂ ਚੋਣ ਕਰ ਲਏ ਜਾਣ ਦੀ ਸੰਭਾਵਨਾ ਹੈ ।

(ਗੁਰਮੁੱਖ ਸਿੰਘ ਬਾਰੀਆ)