ਅੱਜ ਦੀਆਂ ਅੰਤਰਰਾਸ਼ਟਰੀ ਖ਼ਬਰਾਂ :

👉ਪਾਕਿਸਤਾਨ ਦੇ ਚੋਣ ਅਯੋਗ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਚੋਣ ਲੜਨ ‘ਤੇ 5 ਸਾਲ ਦੀ ਪਾਬੰਧੀ ਲਗਾਈ ।
👉ਆਈ.ਐਮ.ਐਫ. ਨੇ ਪਾਕਿਸਤਾਨ ਦਾ ਨਾਮ Grey List ‘ਚੋਂ ਕੱਢਿਆ । ਪਾਕਿਸਤਾਨ ਨੂੰ ਹੁਣ ਮਿਲ ਸਕੇਗਾ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਤੋਂ ਕਰਜਾ ।

👉ਕੈਨੇਡਾ ‘ਚ ਕਰੋਨਾ ਦੌਰਾਨ ਸੱਜੇ ਪੱਖੀ ਵਿਖਾਵਾਕਾਰੀਆਂ ਨੂੰ ਓਟਵਾ ਸ਼ਹਿਰ ‘ਚੋਂ ਹਟਾਉਣ ਲਈ ਲਗਾਏ ਐਂਮਰਜੈਂਸੀ ਐਕਟ ਬਾਰੇ  ਗੱਲ ਕਰਦਿਆਂ ਓਨਟਾਰੀਓ ਪੁਲਿਸ ਦੇ ਸਾਬਕਾ ਅਫਸਰ ਨੇ ਕਿਹਾ ਹੈ ਕਿ ਇਸ ਐਕਟ ਨੂੰ ਲਾਗੂ ਕਰਨ ਦੀ ਲੋੜ ਨਹੀਂ ਸੀ ।

👉ਚੀਨ ਦੀ ਸੱਤਾਧਾਰੀ ਪਾਰਟੀ ਦੇ ਚੱਲ ਰਹੇ ਸਲਾਨਾ ਇਜਲਾਸ ‘ਚ ਕੁਝ ਅਹਿਮ ਸੰਵਿਧਾਨਿਕ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਤਹਿਤ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੂੰ ਹੋਰ ਵਧੇਰੇ ਸ਼ਕਤੀਆਂ ਮਿਲਣਗੀਆਂ ।

👉ਬਰਤਾਨੀਆਂ ਦੀ ਪ੍ਰਧਾਨ ਮੰਤਰੀ ਲਿਜ ਟਰੱਸ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ । ਮੁੱਖ ਮੁਕਾਬਲਾ ਭਾਰਤੀ ਮੂਲ ਦੇ ਰਿਸ਼ੀ ਸੂਨਕ ਅਤੇ ਸਾਬਕਾ ਪ੍ਰਧਾਨ ਮੰਤਰੀ ਬੋਰਸ ਜੌਹਨਸਨ ‘ਚ ਹੋਣ ਦੀ ਸੰਭਾਵਨਾ ਹੈ ।

👉ਯੂਕਰੇਨ ‘ਚ ਰੂਸ ਵੱਲੋਂ ਹਾਲੇ ਵੀ ਬੰਬਾਰੀ ਜਾਰੀ ਹੈ ਪਰ ਯੂਕਰੇਨ ਛੱਡ ਕਿ ਯੂਰਪ ‘ਚ ਗਏ ਲੱਖਾਂ ਯੂਕਰੇਨੀ ਲੋਕ ਹੁਣ ਨੂੰ ਪਰਤਣੇ ਸ਼ੁਰੂ ਹੋ ਗਏ ਹਨ । ਪਿੱਛਲੇ ਦਿਨਾਂ ‘ਚ ਹੀ ਹਜ਼ਾਰਾਂ ਲੋਕ ਆਪਣੇ ਦੇਸ਼ ਪਰਤ ਆਏ ਹਨ ।

 

👉ਤੁਰਕੀ ਨਾਲ ਸਿਆਸੀ ਖੁੰਦਕ ਨੂੰ ਮੱਦੇ ਨਜ਼ਰ ਰੱਖਦਿਆਂ ਗਰੀਸ ਨੇ ਇਜ਼ਰਾਈਲ ਦੀ ਮਦਦ ਨਾਲ ਆਪਣੀ ਹਵਾਈ ਸਮਰੱਥਾ ਵਧੇਰੇ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸੇ ਕੜੀ ਤਹਿਤ ਹੀ ਗਰੀਸ ਨੇ ਦੇਸ਼ ਭਰ ‘ਚ ਅੰਤਰਰਾਸ਼ਟਰੀ ਪਾਇਲਟ ਟ੍ਰੇਨਿੰਗ ਸੈਂਟਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਕੁਝ ਅਤਿ ਆਧੁਨਿਕ
ਰਫੇਲ ਜਹਾਜ਼ ਖਰੀਦਣ ਦਾ ਪ੍ਰੋਗਰਾਮ
ਹੈ । ਗਰੀਸ ਤੁਰਕੀ ਨਾਲ ਸਮੁੰਦਰੀ ਹੱਦਬੰਦੀ ਨੂੰ ਲੈ ਕਿ ਰੌਲਾ ਹੈ 

 

I