ਵਿਦੇਸ਼ਾਂ ‘ਚ ਆਪਣੇ ਹੀ ਨੌਜਵਾਨਾਂ ਨਾਲ ਆਪਣੇ ਹੀ ਪੰਜਾਬੀ ਭਾਈਚਾਰੇ ਦੇ ਕੁਝ ਕਾਰੋਬਾਰੀਆਂ ਵੱਲੋਂ ਜਾਨਵਰਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਇਸਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਜਦੋਂ ਇੰਗਲੈਂਡ ‘ਚ ਕਿਸੇ ਪੰਜਾਬੀ ਕਾਰੋਬਾਰੀ (ਬਲਜੀਤ) ਵੱਲੋਂ ਆਪਣੇ ਨਾਲ ਕੰਮ ਕਰਦੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਦੀਪ ਸਿੰਘ ਦੀ ਇਸ ਕਰਕੇ ਕੁੱਟਮਾਰ ਕੀਤੀ ਗਈ ਕਿ ਉਸ ਨੇ ਤਨਖ਼ਾਹ ਨਾ ਮਿਲਣ ਦੇ ਖ਼ਦਸ਼ੇ ਕਰਕੇ ਉਸਦਾ ਕੰਮ ਛੱਡ ਦਿੱਤਾ ਅਤੇ ਨਾਲ ਦੇ ਸਾਥੀ ਵਿਦਿਆਰਥੀ ਨੂੰ ਵੀ ਉਕਤ ਕਾਰੋਬਾਰੀ ਦਾ ਕੰਮ ਛੱਡ ਦੇਣ ਲਈ ਕਿਹਾ ।
ਕਾਰੋਬਾਰੀ ਦੀ ਇਸ ਦਾਦਾਗਿਰੀ ਜਿਸ ਦੌਰਾਨ ਉਹ ਵਿਦਿਆਰਥੀ ਨੂੰ ਕੈਮਰੇ ਮੂਹਰੇ ਸ਼ਰੇਆਮ ਚਪੇੜਾਂ ਮਾਰ ਰਿਹਾ ਹੈ , ਦੇ ਖਿਲਾਫ ਅੱਜ ਇੰਗਲੈਂਡ ‘ਚ ਨੌਜਵਾਨ ਸਪੋਰਟ ਨੈੱਟਵਰਕ ਦੀ ਅਗਵਾਈ ‘ਚ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਉਕਤ ਕਾਰੋਬਾਰੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।
(ਗੁਰਮੁੱਖ ਸਿੰਘ ਬਾਰੀਆ)