ਪ੍ਰੀਮੀਅਰ ਡੱਗ ਫੋਰਡ ਨੂੰ ਐਮਰਜੈਂਸੀ ਐਕਟ ਦੀ ਜਾਂਚ ਲਈ ਸੰਮਨ ਜਾਰੀ
👉ਫੈਡਰਲ ਸਰਕਾਰ ਨੇ ਕਰੋਨਾ ਵਿਖਾਵਾਕਾਰੀਆਂ ਨੂੰ ਕਾਬੂ ਕਰਨ ਲਈ ਲਗਾਇਆ ਸੀ ਐਕਟ
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਐਂਮਰਜੈਂਸੀ ਐਕਟ ਸੰਬੰਧੀ ਜਾਂਚ ‘ਚ ਸ਼ਾਮਿਲ ਹੋਣ ਲਈ ਸੰਮਨ ਜਾਰੀ । ਦੱਸਣਯੋਗ ਹੈ ਕਿ ਕਰੋਨਾ ਪਾਬੰਦੀਆਂ ਖਿਲਾਫ ਕੁਝ ਸੱਜੇ ਪੱਖੀ ਧਿਰਾਂ ਵੱਲੋਂ ਟਰੱਕ ਡਰਾਈਵਰਾਂ ਦੇ ਨਾਮ ‘ਤੇ ਦੇਸ਼ ਦੀ ਰਾਜਧਾਨੀ ਓਟਵਾ ‘ਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੌਰਾਨ ਰਾਜਧਾਨੀ ਦੀਆਂ ਸੜਕਾਂ ਸਮੇਤ ਵਿਖਾਵਾਕਾਰੀਆਂ ਵੱਲੋਂ ਮੁੱਖ ਹਾਈਵੇ ਵੀ ਜਾਮ ਕਰ ਦਿੱਤੇ ਗਏ ਸਨ ।
ਇਨ੍ਹਾਂ ਵਿਖਾਵਾਕਾਰੀਆਂ ਨੂੰ ਹਟਾਉਣ ਲਈ ਫੈਡਰਲ ਸਰਕਾਰ ਨੂੰ ਐਮਰਜੈਂਸੀ ਐਕਟ ਲਗਾਉਣਾ ਪਿਆ ਸੀ । ਹੁਣ ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਕੀ ਇਹ ਐਕਟ ਨੂੰ ਢੁਕਵੇਂ ਹਾਲਾਤਾਂ ‘ਚ ਲਾਗੂ ਕੀਤਾ ਗਿਆ ਸੀ ? ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨੀਂ ਪ੍ਰੀਮੀਅਰ ਡੱਗ ਫੋਰਡ ‘ਤੇ ਦੋਸ਼ ਲਗਾਇਆ ਸੀ ਕਿ ਡੱਗ ਫੋਰਡ ਵੱਲੋਂ ਵਿਖਾਵਾਕਾਰਾਂ ਨੂੰ ਨਿਯੰਤਰਣ ਕਰਨ ‘ਚ ਆਪਣਾ ਬਣਦਾ ਯੋਗਦਾਨ ਨਹੀਂ ਪਾਇਆ ਸੀ ।ਇਸ ਸੰਬੰਧੀ ਪ੍ਰੀਮੀਅਰ ਡੱਗ ਫੋਰਡ ਨੂੰ ਵੀ ਸੰਮਨ ਜਾਰੀ ਹੋਏ ਹਨ ।