ਓਨਟਾਰੀਓ ਸਰਕਾਰ ਵੱਲੋੰ 64 ਸਰਵਿਸ ਕੇਂਦਰਾਂ ਤੋਂ ਫਾਸਟ ਸਰਵਿਸ ਦੇਣ ਦਾ ਐਲਾਨ

ਓਨਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਸੂਬੇ ਦੇ 64 ਸਰਵਿਸ ਕੇਂਦਰਾਂ ਤੋਂ ਫਾਸਟ ਸਰਵਿਸ ਦੇਣ ਦਾ ਫੈਸਲਾ ਕੀਤਾ ਹੈ । ਨਵੀਂ ਨੀਤੀ ਤਹਿਤ ਓਨਟਾਰੀਓ ਵਾਸੀ ਹੁਣ ਆਪਣੇ ਵੱਖ ਵੱਖ ਕੰਮਾਂ ਲਈ ਇੱਕੋ ਸਮੇਂ ਆਨਲਾਈਨ ਸਮਾਂ ਨਿਰਧਾਰਿਤ ਕਰ ਸਕਦੇ ਹਨ । ਓਨਟਾਰੀਓ ਰਹਿਣ ਵਾਲੇ ਲੋਕ ਹੁਣ ਕੁਝ ਕੰਮ (ਹੈਲਥ ਕਾਰਡ ਤੇ ਕੁਝ ਹੋਰ ਵੀਡੀਓ ਕਾਲ ਕਰਕੇ ਵੀ ਕਰਵਾ ਸਕਦੇ ਹਨ। ਇੱਕ ਮੈਂਬਰ ਸਾਰੇ ਮੈਂਬਰਾਂ ਦੀ ਸਰਵਿਸ ਲਈ ਅਪਾਇਂਟਮੈਂਟ ਲੈ ਸਕਣ ਗੇ।ਵਧੇਰੇ ਜਾਣਕਾਰੀ ਲਈ ਸਰਵਿਸ ਓਨਟਾਰੀਓ ਦੀ ਵੈਬਸਾਈਟ ‘ਤੇ ਜਾਇਆ ਜਾ ਸਕਦਾ ਹੈ ।

(ਗੁਰਮੁੱਖ ਸਿੰਘ ਬਾਰੀਆ)