ਰੇਤੇ ਦੀਆਂ ਖੱਡਾਂ ਤੋਂ ਲੋਕਾਂ ਨੂੰ ਸਿੱਧੀ ਆਨਲਾਈਨ ਵਿਕਰੀ ਕਰੇਗੀ ਪੰਜਾਬ ਸਰਕਾਰ
👉 ਵਿਕਰੀ ‘ਚੋਂ ਵਿਚੋਲੇ ਖਤਮ ਕਰਨ ਦਾ ਦਾਅਵਾ
ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਨੇ ਰੇਤੇ ਦੀ ਵਿਕਰੀ ‘ਚੋਂ ਵਿਚੋਲਗੀ ਖਤਮ ਕਰਨ ਦਾ ਦਾਅਵਾ ਕਰਦਿਆਂ ਹੁਣ ਆਮ ਲੋਕਾਂ ਨੂੰ ਰੇਤੇ ਦੀ ਆਨਲਾਈਨ ਵਿਕਰੀ ਕਰਨ ਦਾ ਫੈਸਲਾ ਕੀਤਾ ਹੈ । ਪੰਜਾਬ ਸਰਕਾਰ ਅਨੁਸਾਰ ਹੁਣ ਰੇਤੇ ਦੀਆਂ ਮਾਈਨਿੰਗ ਵਾਲੀਆਂ ਵਿਸ਼ੇਸ਼ ਥਾਵਾਂ ਨੂੰ ਆਮ ਲੋਕਾਂ ਲਈ ਆਨਲਾਈਨ ਕਰ ਦਿੱਤਾ ਗਿਆ ਹੈ , ਭਾਵ ਜਿਨ੍ਹਾਂ ਨੂੰ ਰੇਤੇ ਦੀ ਲੋੜ ਹੈ , ਉਹ ਪਹਿਲਾਂ ਸਰਕਾਰ ਵੱਲੋਂ ਜਾਰੀ ਕੀਤੀ ਗਈ ਐਪ ਰਾਹੀਂ ਨੇੜੇ ਦੀ ਖੱਡ ਤੋੰ ਆਨਲਾਈਨ ਰੇਤਾ ਖਰੀਦਸਕਦੇ ਹਨ ਅਤੇ ਫਿਰ ਆਪਣਾ ਵਾਹਨ ਅਤੇ ਲੇਬਰ ਲਿਜਾ ਕਿ ਲੋੜ ਅਨੁਸਾਰ 5.5 ਰੂਪਏ ਸੈਂਕੜੇ ਦੇ ਹਿਸਾਬ ਨਾਲ ਰੇਤਾ ਲਿਆ ਸਕਦੇ ਹਨ ।
ਦੱਸਣਯੋਗ ਹੈ ਕਿ ਹਾਲੇ ਇਸ ਫੈਸਲੇ ਦੇ ਚੰਗੇ ਮਾੜੇ ਪੱਖ ਸਾਹਮਣੇ ਆਉਣੇ ਬਾਕੀ ਹਨ ਕਿ ਭਰਾਈ ਦੀ ਲੇਬਰ, ਵਾਹਨ ਦੇ ਖਰਚੇ ਨਾਲ ਉਕਤ ਰੇਟ ਉਨ੍ਹਾਂ ਨੂੰ ਕਿਸ ਭਾਅ ਬੈਠਦਾ ਹੈ । ਫਿਲਹਾਲ ਆਮ ਲੋਕਾਂ ‘ਚ ਇਸ ਫੈਸਲੇ ਦੀ ਸ਼ਲਾਘਾ ਹੋ ਰਹੀ ਹੈ ।
(ਗੁਰਮੁੱਖ ਸਿੰਘ ਬਾਰੀਆ)