ਕਿਤੇ ਨਹੀਂ ਖਤਮ ਹੋ ਰਹੀ Driver Incorporation -CTOA ਦਾ ਦਾਅਵਾ

ਕਿਤੇ ਨਹੀਂ ਖਤਮ ਹੋ ਰਹੀ Driver Incorporation -CTOA ਦਾ ਦਾਅਵਾ

👉ਦੱਖਣ ਏਸ਼ੀਆਈ ਮੂਲ ਦੀ ਟਰੱਕਿੰਗ ਸੰਸਥਾ ਨੇ ਲੇਬਰ ਮੰਤਰੀ ਨਾਲ ਕੀਤੀ ਮੁਲਾਕਾਤ

👉ਮੈਂਬਰ ਪਾਰਲੀਮੈਂਟ ਇਕਵਿੰਦਰ ਗਹੀਰ ਦੇ ਦਫਤਰ ‘ਚ ਹੋਈ ਮੀਟਿੰਗ

CTA (Canadian Truking Alliance ) ਵੱਲੋਂ ਬੀਤੇ ਦਿਨੀਂ ਕੀਤੀ ਗਈ ਪ੍ਰੈੱਸ ਕਾਨਫਰੰਸ ‘ਚ ਡਰਾਈਵਰਾਂ ਵੱਲੋਂ Incorporation Inc ਦੀ ਦੁਰਵਰਤੋਂ ਕਰਕੇ ਟੈਕਸ ਚੋਰੀ ਕਰਨ ਅਤੇ ਫੈਡਰਲ ਸਰਕਾਰ ਕੋਲੋਂ ਡਰਾਈਵਰ ਇਨਕਾਰਪੋਰੇਸ਼ਨ ਨੂੰ ਖਤਮ ਕਰਨ ਦੀ ਕੀਤੀ ਗਈ ਮੰਗ ਤੋਂ ਬਾਅਦ ਹੁਣ ਦੱਖਣੀ ਏਸ਼ੀਆਈ ਮੂਲ ਦੀ ਇੱਕ ਟਰੱਕਿੰਗ ਸੰਸਥਾ CTOA ( Canada Truck Operators Association) ਨੇ ਵੀ ਲੇਬਰ ਮੰਤਰੀ Seamus O’Regan ਨਾਲ ਮੁਲਾਕਾਤ ਕੀਤੀ ਹੈ ਅਤੇ ਇਸ ਸੰਬੰਧੀ ਆਪਣਾ ਪੱਖ ਰੱਖਿਆ ਗਿਆ ਹੈ ।

ਇਹ ਮੁਲਾਕਾਤ ਮਿਸੀਸਾਗਾ ਮਾਲਟਨ ਤੋਂ ਮੈਂਬਰ ਪਾਰਲੀਮੈਂਟ ਇਕਵਿੰਦਰ ਗਹੀਰ ਦੇ ਦਫਤਰ ‘ਚ ਹੋਈ ਜਿਸ ਦੌਰਾਨ ਫੈਡਰਲ ਲੇਬਰ ਮੰਤਰੀ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਚਾਰਲਸ ਸੌਸਾ , ਸੋਨੀਆ ਸਿੱਧੂ ਅਤੇ ਰੂਬੀ ਸਹੋਤਾ ਵੀ ਹਾਜ਼ਰ ਸਨ ।

ਮੀਟਿੰਗ ਤੋਂ ਬਾਅਦ Trucknews.com ਨੂੰ ਜਾਣਕਾਰੀ ਦਿੰਦਿਆ CTAO ਦੇ ਆਗੂ ਜਸਕਰਨ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਲੇਬਰ ਮੰਤਰੀ ਵੱਲੋਂ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਨਿਯਮਾਂ ਦੀ ਤਬਦੀਲੀ ਦੌਰਾਨ ਡਰਾਈਵਰ ਇਨਕਾਰਪੋਰੇਸ਼ਨ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ ਅਤੇ ਨਾ ਹੀ ਇਸ ਟਰਮ (Driver Incorporation) ਨੂੰ ਤਬਦੀਲੀ ਦੀ ਪ੍ਰਕਿਰਿਆ ਦੌਰਾਨ ਵਰਤਿਆ ਜਾਵੇਗਾ ।

ਭਾਵ ਸੰਸਥਾ ਨੇ ਇਸ ਗੱਲ ਦਾ ਅਸਿੱਧੇ ਤੌਰ ‘ਤੇ ਦਾਅਵਾ ਕੀਤਾ ਹੈ ਕਿ ਹੈ ਡਰਾਈਵਰ ਇਨਕਾਰਪੋਰੇਸ਼ਨ ਖਤਮ.ਨਹੀਂ ਕੀਤੀ ਜਾਵੇਗੀ । ਇਸ ਗੱਲ ਦੀ ਪ੍ਰੋੜਤਾ ਮੈਂਬਰ ਪਾਰਲੀਮੈਂਟ ਇਕਵਿੰਦਰ ਗਹੀਰ ਵੱਲੋਂ ਵੀ ਵੱਖਰੇ ਤੌਰ ‘ਤੇ ਟਵੀਟ ਕਰਕੇ ਕੀਤੀ ਗਈ ਹੈ ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਫੈਡਰਲ ਲੇਬਰ ਮੰਤਰੀ ਪਹਿਲਾਂ ਕਈ ਵਾਰ ਇਹ ਬਿਆਨ ਦੇ ਚੁੱਕੇ ਹਨ ਕਿ ਡਰਾਈਵਰ ਇਨਕਾਰਪੋਰੇਸ਼ਨ ਦੀ ਵਰਤੋਂ ਕਰਨ ਲਈ Contractors ਨੂੰ ਹੁਣ ਸ਼ਰਤਾਂ ਦੀ ਪੂਰਤੀ ਕਰਨੀ ਹੋਵੇਗੀ, ਜਿਸਦਾ ਭਾਵ ਇਹ ਹੈ ਕਿ ਬਿਨਾਂ ਕਿਸੇ ਆਪਣੇ ਵਾਹਨ ਤੋਂ ਡਰਾਈਵਰ ਹੁਣ ਇਨਕਾਰਪੋਰੇਸ਼ਨ ਦੀ ਵਰਤੋਂ ਨਹੀਂ ਕਰ ਸਕਣਗੇ ।

(ਗੁਰਮੁੱਖ ਸਿੰਘ ਬਾਰੀਆ)