ਕਿੳਬੈੱਕ ਦਾ ਫਰੈਂਚ ਭਾਸ਼ਾ ਨੂੰ ਲੈ ਕਿ ਪ੍ਰਵਾਸੀਆਂ ਲਈ ਨਵਾਂ ਐਲਾਨ
ਕਿੳਬੈੱਕ ਦੇ ਪ੍ਰੀਮੀਅਰ Premier François ਨੇ ਸੂਬੇ ‘ਚ ਰੁਜ਼ਗਾਰ ਲਈ ਵਾਲੇ ਪਰਵਾਸੀਆਂ ਲਈ ਭਾਸ਼ਾ ਸੰਬੰਧੀ ਸ਼ਰਤਾਂ ਹੋਰ ਸਖਤ ਕਰਨ ਦਾ ਐਲਾਨ ਕੀਤਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ‘ਚ ਆਉਣ ਵਾਲੇ ਹਰੇਕ ਪਰਵਾਸੀ ਕਾਮੇ ਨੂੰ ਹੁਣ ਇਹ ਗੱਲ ਯਕੀਨੀ ਬਣਾਉਣੀ ਹੋਵੇਗੀ ਕਿ ਉਸਨੂੰ ਫਰੈਂਚ ਭਾਸ਼ਾ ਬੋਲਣੀ ਅਤੇ ਲਿਖਣੀ ਆਉਂਦੀ ਹੋਵੇ। ਉਨ੍ਹਾਂ ਇਹ ਵੀ ਦੁਹਰਾਇਆ ਕਿ ਕਿੳਬੈੱਕ ਹੀ ਉੱਤਰੀ ਅਮਰੀਕਾ ‘ਚ ਇੱਕ ਅਜਿਹਾ ਸੂਬਾ ਹੈ ਜਿਥੇ ਫਰੈਂਚ ਭਾਸ਼ਾ ਸਭ ਤੋਂ ਵੱਧ ਬੋਲੀ ਜਾਂਦੀ ਹੈ ਅਤੇ ਆਪਣੇ 400 ਸਾਲਾ ਸਭਿਆਚਾਰ ਦੀ ਰਾਖੀ ਲਈ ਉਹ ਹਰ ਸੰਭਵ ਯਤਨ ਕਰਨਗੇ।
(ਗੁਰਮੁੱਖ ਸਿੰਘ ਬਾਰੀਆ)