ਫੂਲਕਾ ਸਾਹਿਬ ਬੱਸ ਕਰੋ ਹੁਣ !!

ਫੂਲਕਾ ਸਾਹਿਬ ਬੱਸ ਕਰੋ ਹੁਣ !!

ਦਿੱਲੀ ਤੋਂ ਪ੍ਰਸਿੱਧ ਵਕੀਲ ਅਤੇ ਸਿੱਖ ਚਿੰਤਕ ਸ.ਹਰਵਿੰਦਰ ਸਿੰਘ ਫੂਲਕਾ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ 1984 ਦੇ ਸਿੱਖ ਪੀੜਤਾਂ ਨੂੰ ਇਨਸਾਫ ਦਿਵਾਉਣ ‘ਚ ਲਗਾਇਆ। ਹਾਲਾਂ ਕਿ ਇਨਸਾਫ ਉਹਨਾਂ ਦੀ ਪਹੁੰਚ ਅਤੇ ਯਤਨਾਂ ਤੋਂ ਕਿਤੇ ਦੂਰ ਊਠ ਦੇ ਬੁੱਲ ਵਾਂਗ ਲਟਕਦਾ ਰਿਹਾ ।

ਆਪਣੀ ਉਮਰ ਦੇ ਆਖੀਰ ‘ਚ ਉਹ ਇਹ ਭੁਲੇਖਾ ਪਾਲ ਬੈਠੇ ਹਨ ਕਿ ਸਿਆਸੀ ਖਹਿਬਾਜ਼ੀ ‘ਚ ਕਿਸੇ ਇੱਕ ਸਿਆਸੀ ਪਾਰਟੀ ਵੱਲੋਂ ਦੂਜੀ ਸਿਆਸੀ ਪਾਰਟੀ.ਦੇ ਇੱਕ- ਅੱਧੇ ਆਗੂ ਨੂੰ ਅੰਸ਼ਕ ਰੂਪ ਉਮਰ ਕੈਦ ਦੇਣਾ ਸ਼ਾਇਦ ਐਨੇ ਭਿਆਨਕ ਕਤਲੇਆਮ ਦਾ ਇਨਸਾਫ ਹੈ । ਸ. ਫੂਲਕਾ ਸਾਹਿਬ ਕੀ ਇਹ ਇਨਸਾਫ ਹੈ?

ਨਾਲੇ ਕਿਸਨੂੰ ਇਨਸਾਫ ਦਵਾ ਰਹੇ ਹੋ 39 ਸਾਲ ਬਾਅਦ? ਹੁਣ ਤਾਂ ਇਨਸਾਫ ਮੰਗਣ ਵਾਲੇ ਬਹੁਤੇ ਇਸ ਜਹਾਨ ਤੋੰ ਕੂਚ ਕਰ ਗਏ। ਸਿੱਖ ਕੌਮ ਦੇ ਹਿਰਦੇ ਨੂੰ ਇਹਨਾਂ ਤਿਕੜਮਬਾਜ਼ੀਆਂ ਦਾ ਸ਼ਿਕਾਰ ਹੋ ਕਿ ਹੋਰ ਨਾ ਵਲੂੰਧਰੋ!

ਇੱਕ ਧਿਰ ਵੱਲੋਂ ਆਪਣਾ “ਇਨਸਾਫ ” 6 ਜਨਵਰੀ 1989 ਨੂੰ ਲੈ ਲਿਆ ਗਿਆ ਸੀ ਸ਼ਹੀਦ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕਿਹਰ ਸਿੰਘ ਨੂੰ ਫਾਂਸੀ ‘ਤੇ ਲਟਕਾ ਕੇ।

ਕੀ ਇਸਤਰਾਂ ਦਾ ਇਨਸਾਫ ਸਿੱਖ ਕੌਮ ਨੂੰ ਦਵਾ ਸਕਦੇ ਹੋ? ਜੇ ਨਹੀਂ ਤਾਂ ਐਵੇਂ ਕੌਮ ਦੀ ਬੁਝ ਚੁੱਕੀ ਉਮੀਦ ਨੂੰ ਝੂਠੇ ਠੁੰਮਣੇ ਨਾ ਲਗਾਓ।

(ਗੁਰਮੁੱਖ ਸਿੰਘ ਬਾਰੀਆ)