24 ਮਈ 1896 ਇਕ ਬਾਗੀ ਦਾ ਜਨਮ ਦਿਨ

24 ਮਈ 1896 ਇਕ ਬਾਗੀ ਦਾ ਜਨਮ ਦਿਨ

 

ਸ.ਬਦਨ ਸਿੰਘ ਦੇ ਖ਼ਾਨਦਾਨ ਵਿੱਚ 24 ਮਈ 1896 ਨੂੰ , ਲੁਧਿਆਣੇ ਦੇ ਸਰਾਭਾ ਪਿੰਡ ਵਿੱਚ ਸ.ਮੰਗਲ ਸਿੰਘ ਦੇ ਘਰ , ਬੀਬੀ ਸਾਹਿਬ ਕੌਰ ਦੀ ਕੁਖੋਂ , ਬੀਬੀ ਧਨ ਕੌਰ ਦਾ ਵੀਰ ” ਭਾਈ ਕਰਤਾਰ ਸਿੰਘ ਸਰਾਭਾ ” ਜਨਮਿਆ। ਇਸ ਬਾਗੀ ਜਰਨੈਲ ਨੇ ਗ਼ਦਰ ਲਹਿਰ ‘ਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਤੇ ਸਭ ਤੋਂ ਛੋਟੀ ਉਮਰ ਵਿੱਚ ਫਾਂਸੀ ਦਾ ਰੱਸਾ ਹੱਸ ਕੇ ਚੁੰਮਿਆ।ਬਾਬਾ ਸੋਹਣ ਸਿੰਘ ਭਕਨਾ ਜੋ ਉਮਰ ਵਿਚ ਭਾਈ ਕਰਤਾਰ ਸਿੰਘ ਤੋਂ ਕਾਫੀ ਵੱਡੇ ਸਨ , ਉਹ ਭਾਈ ਕਰਤਾਰ ਸਿੰਘ ਨੂੰ “ਮੇਰਾ ਜਰਨੈਲ” ਕਹਿ ਕੇ ਸਨਮਾਨ ਦਿੰਦੇ ਸਨ।

 

ਅਜਮੇਰ ਸਿੰਘ ਹੁਣਾ ਨੇ ਨਿਮਨਲਿਖਤ ਕੁਝ ਸਮਕਾਲੀ ਟੂਕਾਂ ਆਪਣੀ ਰਚਨਾ ਵਿਚ ਦਰਜ ਕੀਤੀਆਂ ਹਨ , ਭਾਈ ਕਰਤਾਰ ਸਿੰਘ ਸਰਾਭਾ ਬਾਰੇ!

 

* ਭਾਈ ਕਰਤਾਰ ਸਿੰਘ ਜੀ ਆਪਣੇ ਵਰਗੇ ਇਕ ਆਪ ਹੀ ਸਨ। ਇਹ ਸੂਰਬੀਰ 17 ਸਾਲ ਦੀ ਉਮਰ ਦਾ ਨੌਜਵਾਨ ਬਾਲਕ, ਜਿਸ ਦਾ ਦਿਲ ਨੈਪੋਲੀਅਨ ਵਰਗੇ ਬਹਾਦਰਾਂ ਤੋਂ ਵੱਧ ਨਿੱਡਰ ਤੇ ਦਲੇਰ ਸੀ। (ਭਾਈ ਊਧਮ ਸਿੰਘ ਕਸੇਲ)

 

* ਉਹ (ਭਾਈ ਕਰਤਾਰ ਸਿੰਘ)ਕਹਿੰਦਾ”ਸਾਨੂੰ ਜਲਦੀ ਫਾਂਸੀ ਲੱਗੇ ਤਾਂ ਕਿ ਅਸੀਂ ਜਲਦੀ ਮੁੜ ਜਨਮ ਲੈ ਕੇ ਆਪਣਾ ਕੰਮ ਉਥੋਂ ਸ਼ੁਰੂ ਕਰੀਏ , ਜਿੱਥੇ ਅਸੀਂ ਛੱਡ ਚੱਲੇ ਹਾਂ।” (ਬਿਆਨ ਭਾਈ ਪਰਮਾਨੰਦ ਜੀ)

 

* ਜ਼ੰਜੀਰਾਂ ਵਿੱਚ ਜਕੜੇ ਕਰਤਾਰ ਸਿੰਘ ਦੇ ਮੁਖੜੇ ਪੁਰ ਬੀਰਤਾ ਦੀ ਅਜਿਹੀ ਸੋਭਾ ਝਲਕਦੀ ਸੀ ਕਿ ਉਸ ਮੂਰਤ ਨੂੰ ਵੇਖ ਕੇ ਸੱਜਣ ਦੁਸ਼ਮਣ ਸਭ ਇਕਧਮ ਮੁਗਧ ਹੋ ਜਾਂਦੇ ਸਨ।(ਸਚਿੰਦਰਨਾਥ ਸਨਿਆਲ)

 

* ਨਿਰਭੈਤਾ ਵਿਚ ਤਾਂ ਵੀਰ ਕਰਤਾਰ ਸਿੰਘ ਸਰਾਭਾ ਆਪਣੀ ਮਿਸਾਲ ਆਪ ਹੀ ਸਨ। (ਭਾਈ ਰਣਧੀਰ ਸਿੰਘ )

 

* ਇਤਨਾ ਦਲੇਰ ਆਦਮੀ , ਇਤਨਾ ਬਹਾਦਰ ਆਦਮੀ, ਮੇਰੀਆਂ ਅੱਖਾਂ ਵਿਚੋਂ ਬਹੁਤ ਘੱਟ ਨਿਕਲੇ ਕਨ। (ਭਾਈ ਭਗਵਾਨ ਸਿੰਘ)

 

ਇੱਕ ਮਹਾਨ ਬਾਗੀ ਮਰਜੀਵੜੇ ਦੇ ਜਨਮ ਦਿਨ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ।

 

ਬਲਦੀਪ ਸਿੰਘ ਰਾਮੂੰਵਾਲੀਆ