ਭਾਰਤ ਪਿੱਛਲੇ ਦੋ ਸਾਲਾਂ ‘ਚ 11 ਲੱਖ ਔਰਤਾਂ ਲਾਪਤਾ- 50 ਫੀਸਦੀ ਗਾਇਬ ਹੋਈਆਂ ਔਰਤਾਂ ਬਾਰੇ ਕੁਝ ਪਤਾ ਨਹੀਂ
👉ਚੰਡੀਗੜ੍ਹ ‘ਚ ਹਰ ਦਿਨ ਗਾਇਬ ਹੋ ਰਹੀਆਂ ਹਨ ਔਸਤਨ ਚਾਰ ਕੁੜੀਆਂ
👉ਸੰਸਦ ‘ਚ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ ‘ਚ ਅਹਿਮ ਖੁਲਾਸੇ
👉ਚੰਡੀਗੜ੍ਹ ‘ਚ ਹੁਣ ਤੱਕ ਕੇਵਲ 25 ਫੀਸਦੀ ਕੁੜੀਆਂ ਹੀ ਮਿਲੀਆਂ
👉ਸ਼ਹਿਰ ‘ਚ ਪਿੱਛਲੇ ਦੋ ਸਾਲਾਂ ‘ਚ ਕੁੱਲ ਗਾਇਬ ਹੋਈਆਂ ਕੁੜੀਆਂ ਦੀ ਗਿਣਤੀ 4600 ਦੇ ਕਰੀਬ
(ਗੁਰਮੁੱਖ ਸਿੰਘ ਬਾਰੀਆ)
NCRB ਦੀ ਸੰਸਦ ‘ਚ ਪੇਸ਼ ਕੀਤੀ ਗਈ ਤਾਜ਼ਾ ਰਿਪੋਰਟ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤ ਦੇ ਵੱਡੇ ਸ਼ਹਿਰਾਂ ‘ਚ ਲੱਖਾਂ ਕੁੜੀਆਂ ਲਾਪਤਾ ਹੋ ਜਾਦੀਆਂ ਹਨ, ਜਿਨ੍ਹਾਂ ‘ਚ ਅੱਧੀਆਂ ਕੁੜੀਆਂ ਬਾਰੇ ਬਾਅਦ ‘ਚ ਕੋਈ ਵੀ ਉਗ-ਸੁਗ ਨਹੀਂ ਲਗਦੀ ਕਿ ਆਖਿਰ ਉਹ ਕਿਥੇ ਗਈਆਂ । ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇਹਨਾਂ ਸ਼ਹਿਰਾਂ ‘ਚ ਪਹਿਲੇ ਨੰਬਰ ‘ਤੇ ਹੈ , ਜਿਥੇ ਔਸਤਨ ਰੋਜ਼ਾਨਾ ਚਾਰ ਕੁੜੀਆਂ ਗਾਇਬ ਹੋ ਰਹੀਆਂ ਹਨ।
ਰਿਪੋਰਟ ਮੁਤਾਬਕ ਚੰਡੀਗੜ੍ਹ ‘ਚ 2019 ਤੋਂ ਲੈ ਕਿ 2021 ਤੱਕ 18 ਸਾਲ ਤੋਂ ਘੱਟ ਉਮਰ ਦੀਆਂ 921 ਕੁੜੀਆਂ ਗਾਇਬ ਹਨ ਜਦੋਂ.ਕਿ 18 ਸਾਲ ਤੋਂ ਵੱਧ ਉਮਰ ਦੀਆਂ 3669 ਕੁੜੀਆਂ ਪਿੱਛਲੇ ਦੋ ਸਾਲਾਂ ‘ਚ ਗਾਇਬ ਹੋ ਗਈਆਂ ਹਨ , ਜਿਹਨਾਂ ਨੂੰ ਪੁਲਿਸ ਲੱਭ ਨਹੀਂ ਸਕੀ । ਜਦੋਂ ਕਿ ਦੇਸ਼ ਦੀ ਰਾਜਧਾਨੀ ਦਿੱਲੀ ‘ਚ 18 ਸਾਲ ਤੋਂ ਘੱਟ 22919 ਕੁੜੀਆਂ ਅਤੇ 18 ਸਾਲ ਤੋਂ ਵੱਧ 61,050 ਔਰਤਾਂ ਕੁੜੀਆਂ ਪਿੱਛਲੇ 2 ਸਾਲਾਂ.’ਚ ਗਾਇਬ ਹਨ ।
ਜੰਮੂ-ਕਸ਼ਮੀਰ ‘ਚ ਵੀ ਅੰਕੜੇ ਇਸ ਤਰ੍ਹਾਂ ਦੇ ਹਨ । ਚਿੰਤਾ ਵਾਲੀ ਗੱਲ ਇਹ ਹੈ ਕਿ ਚੰਡੀਗੜ੍ਹ ਤੋਂ ਗਾਇਬ ਹੋਈਆਂ ਕੁੜੀਆਂ ਦੂਜੇ ਸ਼ਹਿਰਾਂ ਦੇ ਮੁਕਾਬਲੇ ਘੱਟ ਲੱਭ ਸਕੀਆਂ ਹਨ । ਭਾਵ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਕੇਵਲ 25 ਫੀਸਦੀ ਕੁੜੀਆਂ ਬਾਰੇ ਹੀ ਪਤਾ ਕਰ ਪਾਇਆ ਹੈ।
#gurmukhsinghbaria#missingwomen#india