ਕੈਨੇਡਾ ‘ਚ ਕੰਪਨੀ ਮਾਲਕ ਨੂੰ ਮੋੜਨੇ ਪਏ ਡਰਾਈਵਰਾਂ ਦੇ ਤਨਖ਼ਾਹ ਦੇ ਬਕਾਏ

ਕੰਪਨੀ ਮਾਲਕ ਵੱਲੋ ਡਰਾਈਵਰਾ ਦਾ 1 ਲੱਖ 68,000 ਡਾਲਰ ਦਾ ਬਕਾਇਆ ਮੋੜਿਆ ਗਿਆ

 

ਬਰੈਂਪਟਨ , ਉਨਟਾਰੀਓ : ਐਮ ਪੀ ਮੈਥਿਉ ਗਰੀਨ ਨਾਲ ਇਹ ਉਹ 20 ਡਰਾਇਵਰ ਖੜ੍ਹੇ ਹਨ ਜਿਹਨਾਂ ਦੇ ਇੱਕੋ ਹੀ ਕੰਪਨੀ ਦੇ ਮਾਲਕ ਵੱਲੋਂ 1 ਲੱਖ 68,000 ਡਾਲਰ ਪਿਛਲੇ ਲੰਮੇਂ ਤੋਂ ਨਹੀਂ ਸੀ ਦਿੱਤੇ ਗਏ। ਜਸਟਿਸ ਫਾਰ ਟਰੱਕ ਡਰਾਇਵਰਜ, ਵੱਲੋਂ ਪਹਿਲਾਂ ਫੈਡਰਲ ਲੇਬਰ ਪ੍ਰੋਗਰਾਮ ਦੇ ਆਫ਼ਿਸ ਅੱਗੇ ਮੀਡੀਆ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਸੀ, ਫੇਰ 22 ਜੁਲਾਈ ਨੂੰ ਇੱਕ ਟਾਊਨਹਾਲ ਮੀਟਿੰਗ ਕੀਤੀ ਗਈ। ਚੰਗੀ ਗੱਲ ਹੈ ਕਿ ਹੁਣ ਕੰਪਨੀ ਮਾਲਕ ਨੇ ਸਾਰੇ ਵਰਕਰਾਂ ਦੇ ਪੂਰੇ ਪੈਸੇ ਪੇਅ ਕਰ ਦਿੱਤੇ ਹਨ। ਹੁਣ ਡਰਾਇਵਰ ਵੀ ਯੂਨਾਈਟ ਹੋਣੇ ਸ਼ੁਰੂ ਹੋ ਗਏ ਹਨ। ਹੈਮਿਲਟਨ ਦਾ ਮੈਂਬਰ ਪਾਰਟੀਮੈਂਟ, ਮਿਸਟਰ ਗਰੀਨ ਇੱਕ ਪ੍ਰਾਈਵੇਟ ਬਿੱਲ ਰਾਂਹੀ ਇਹਨਾਂ ਮੁੱਦਿਆਂ ਨੂੰ ਪਾਰਲੀਮੈਂਟ ‘ਚ ਉਠਾਉਂਣ ਲਈ ਦੀ ਕੋਸ਼ਿਸ਼ ਕਰ ਰਿਹਾ ਹੈ। ਫੈਡਰਲ ਲੇਬਰ ਬੋਰਡ ਨੇ ਵੀ ਕਮਿਊਨਟੀ ਸਰਵਸਿਜ ਆਫ ਪੀਲ ਦੀ ਐਗਜੇਕਟਿਵ ਡਰਾਇਕਟਰ ਨਵੀ ਔਜਲਾ ਅਤੇ ਜਸਟਿਸ ਫਾਰ ਟਰੱਕ ਡਰਾਇਵਰਜ ਦੇ ਮੈਂਬਰਾਂ ਨਾਲ ਇਹਨਾਂ ਮੁੱਦਿਆਂ ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ।ਅੱਜ-ਕੱਲ ਵੇਜ ਥੈਪਟ ਇਕ ਵੱਡਾ ਮੁੱਦਾ ਬਣਿਆ ਹੋਇਆ ਹੈ।