ਸਿੱਖ ਨੌਜਵਾਨ ਜਗਤੇਸ਼ਵਰ ਸਿੰਘ ਅਮਰੀਕਾ ਦੇ ਵਕਾਰੀ ਰਿਐਲਟੀ ਸ਼ੋਅ “ਬਿਗ ਬ੍ਰਦਰ ਯੂ.ਐੱਸ ਏ”. ‘ਚ ਪੇਸ਼ਕਾਰੀ ਲਈ ਚੁਣਿਆ ਗਿਆ ਹੈ ਜਿਸ ਵਿੱਚ ਉਸਨੂੰ ਇਹ ਦਰਸਾਉਣ ਦਾ ਮੌਕਾ ਮਿਲੇਗਾ ਕਿ ਇੱਕ ਸਿੱਖ ਦਾ ਆਮ ਜੀਵਨ ਕਿਸਤਰ੍ਹਾਂ ਦਾ ਹੁੰਦਾ ਹੈ , ਭਾਵ ਆਮ ਜੀਵਨ ‘ਚ ਦਿਨ ਭਰ ਕਿਵੇਂ ਵਿਚਰਦਆ ਹੈ ਅਤੇ ਉਸਦੀ ਸੋਚ ਕੀ ਹੈ । ਦੱਸਣਯੋਗ ਹੈ ਕਿ ਜਗਤੇਸ਼ਵਰ ਸਿੰਘ ਉੱਘੇ ਗਜ਼ਲਗੋ ਸ.ਹਰਭਜਨ ਸਿੰਘ ਬੈਂਸ ਦਾ ਪੋਤਰਾ ਹੈ । ਸਿਆਟਲ ਦੇ ਸ਼ਹਿਰ ਉਮੈਕ ਦੇ ਰਹਿਣ ਵਾਲੇ ਇਸ ਨੌਜਵਾਨ ਦੇ ਪਿਤਾ ਸ. ਗਗਨਦੀਪ ਸਿੰਘ ਬੈਂਸ ਅਤੇ ਜਤਿੰਦਰ ਕੌਰ ਬੈਂਸ ਨੂੰ ਆਪਣੇ ਪੁੱਤਰ ਦੀ ਇਸ ਕਾਰਗੁਜ਼ਾਰੀ ‘ਤੇ ਮਾਣ ਹੈ ।