ਭਾਰਤੀ ਮੂਲ ਦੇ ਅਜੇ ਦਿਲਾਵਰੀ ਦਾ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਪੁਰਸਕਾਰ ਨਾਲ ਸਨਮਾਨ

ਭਾਰਤੀ ਮੂਲ ਦੇ ਅਜੇ ਦਿਲਾਵਰੀ ਦਾ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਪੁਰਸਕਾਰ ਨਾਲ ਸਨਮਾਨ

ਓਟਾਵਾ:  ਭਾਰਤੀ ਮੂਲ ਦੇ ਸਨਅਤਕਾਰ ਅਜੇ ਦਿਲਾਵਰੀ ਦਾ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਦਿਲਾਵਰੀ ਕੈਨੇਡਾ ਦੇ ਸਭ ਤੋਂ ਵੱਡੀ ਮੋਟਰ ਵਾਹਨ ਕੰਪਨੀ ਦਿਲਾਵਰੀ ਗਰੁੱਪ ਦੇ ਮਾਲਕ ਹਨ। ਉਹ ਬ੍ਰਿਟਿਸ਼ ਕੋਲੰਬੀਆ ਪੁਰਸਕਾਰ ਨਾਲ ਸਨਮਾਨੇ ਗਏ ਵਿਸ਼ੇਸ਼ 16 ਲੋਕਾਂ ਵਿੱਚੋਂ ਇਕ ਹਨ। ਬਿਆਨ ਵਿੱਚ ਕਿਹਾ ਗਿਆ ਹੈ, ‘‘ਬ੍ਰਿਟਿਸ਼ ਕੋਲੰਬੀਆ ਵਿੱਚ 24 ਡੀਲਰਸ਼ਿਪ ਸਟੋਰਾਂ ਦੇ ਨਾਲ ਦਿਲਾਵਰੀ ਸੂਬੇ ਵਿੱਚ ਦੋ ਹਜ਼ਾਰ ਤੋਂ ਵਧ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਵਿੱਚ ਉਨ੍ਹਾਂ ਦਾ ਨਿਵੇਸ਼ ਮੌਸਮੀ ਤਬਦੀਲੀ ਦੀਆਂ ਚੁਣੌਤੀਆਂ ਦੇ ਟਾਕਰੇ ਵਿੱਚ ਮਦਦ ਕਰ ਰਿਹਾ ਹੈ।’’

Business Canada