ਸੀ.ਟੀ.ਏ. ਨੇ ਮੁੜ ਕੀਤੀ ਡਰਾਈਵਰ ਇਨਕਾਰਪੋਰੇਸ਼ਨ ਦੀ ਦੁਰਵਰਤੋਂ ਰੋਕਣ ਦੀ ਮੰਗ

ਸੀ.ਟੀ.ਏ. ਨੇ ਮੁੜ ਕੀਤੀ ਡਰਾਈਵਰ ਇਨਕਾਰਪੋਰੇਸ਼ਨ ਦੀ ਦੁਰਵਰਤੋਂ ਰੋਕਣ ਦੀ ਮੰਗ

👉 ਕਿਹਾ TFW ਤਹਿਤ ਪਾਇਲਟ ਪ੍ਰੋਜੈਕਟ ਦਾ ਫਾਇਦਾ ਡਰਾਈਵਰ ਇੰਕ ਦੀ ਦੁਰਵਰਤੋਂ ਕਰਨ ਵਾਲੀਆਂ ਕੰਪਨੀਆਂ ਨੂੰ ਨਾ ਮਿਲੇ

👉ਪਾਇਲਟ ਪ੍ਰਾਜੈਕਟ ਤਹਿਤ ਕੈਨੇਡੀਅਨ ਕਾਰੋਬਾਰੀ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਤਿੰਨ ਸਾਲ ਤੱਕ ਬੁਲਾ ਸਕਣਗੇ

ਫੈੰਡਰਲ ਸਰਕਾਰ ਵੱਲੋਂ TFW (Temporary Foreign Worker) ਤਹਿਤ ਹੁਣ ਕੈਨੇਡੀਅਨ ਕਾਰੋਬਾਰੀਆਂ ਲਈ REP (Recognized Employer Pilot Program) ਦਾ ਜੋ ਐਲਾਨ ਕੀਤਾ ਹੈ , ਉਸਦਾ ਕੈਨੇਡੀਅਨ ਟਰੱਕਰਜ਼ ਐਲਾਇੰਸ ਨੇ ਜਿਥੇ ਸਵਾਗਤ ਕੀਤਾ ਹੈ ,ਉਥੇ ਸੰਸਥਾ ਨੇ ਸਵਾਲ ਉਠਾਇਆ ਹੈ ਟਰੱਕ ਡਰਾਈਵਰਾਂ ਨੂੰ ਡਰਾਈਵਰ ਇਨਕਾਰਪੋਰੇਸ਼ਨ ਦੇ ਨਾਮ ‘ਤੇ ਕੁਝ ਕੰਪਨੀਆਂ ਵੱਲੋ ਗਲਤ ਸ਼੍ਰੇਣੀ ‘ਚ ਦਰਸਾਇਆ ਜਾ ਰਿਹਾ ਹੈ । ਸੰਸਥਾ ਦਾ ਕਹਿਣਾ ਹੈ ਕਿ ਡਰਾਈਵਰਾਂ ਨੂੰ ਟੈਕਸ ਬਚਾਉਣ ਦਾ ਲਾਲਚ ਦੇ ਕਿ ਕਈ ਕੰਪਨੀਆਂ ਵੱਲੋਂ ਉਨ੍ਹਾਂ ਨੂੰ ਕਈ ਸਹੂਲਤਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ।

ਦੱਸਣਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਹੁਣ ਨਵੇਂ ਪਾਇਲਟ ਪ੍ਰਾਜੈਕਟ ਤਹਿਤ ਕੈਨੇਡੀਅਨ ਕਾਰੋਬਾਰੀਆਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਹੈ ਉਹ ਅਸਥਾਈ ਵਿਦੇਸ਼ ਕਾਮਿਆਂ ਨੂੰ LIMA ਨਾਲ ਤਿੰਨ ਸਾਲ ਤੱਕ ਇਥੇ ਬੁਲਾ ਸਕਦੇ ਹਨ । ਹਾਲੇ ਇਹ ਪ੍ਰਵਾਨਗੀ ਕੇਵਲ ਖੇਤੀਬਾੜੀ ਲਈ ਦਿੱਤੀ ਗਈ ਹੈ ਪਰ ਅਗਲੇ ਸਾਲ ਟਰਾਂਸਪੋਰਟ ਸਮੇਤ ਹੋਰ ਕਾਰੋਬਾਰਾਂ ‘ਚ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ ।

(ਗੁਰਮੁੱਖ ਸਿੰਘ ਬਾਰੀਆ)