ਬਰਨਾਲਾ ਦੇ ਪਿੰਡ ਹਮੀਦੀ ਦੀ 22 ਸਾਲਾ ਵਿਦਿਆਰਥਣ ਮਨਪ੍ਰੀਤ ਕੌਰ ਦੀ ਅਚਾਨਕ ਸਿਹਤ ਵਿਗੜ ਜਾਣ ਕਾਰਨ.ਮੌਤ ਹੋ ਜਾਣ ਦੀ ਖ਼ਬਰ ਹੈ । ਜਾਣਕਾਰੀ ਅਨੁਸਾਰ ਉਹ ਬੀਤੇ ਦਿਨ ਕੰਮ ਤੋਂ ਵਾਪਸ ਆਈ ਅਚਾਨਕ ਸਿਹਤ ਵਿਗੜ ਜਾਣ ‘ਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਮੈਡੀਕਲ ਟੀਮ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਉਹ ਇੱਕ ਸਾਲ ਪਹਿਲਾਂ ਕੈਨੇਡਾ ਪੜਾਈ ਕਰਨ ਲਈ ਆਈ ਸੀ । ਮੁੱਢਲੀ ਜਾਂਚ ‘ਚ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ।
(ਗੁਰਮੁੱਖ ਸਿੰਘ ਬਾਰੀਆ)