ਕੈਨੇਡਾ ਨੇ ਭਾਰਤ ਤੋਂ ਸਿੱਧੀ ਉਡਾਣ ’ਤੇ ਪਾਬੰਦੀ 21 ਸਤੰਬਰ ਤੱਕ ਵਧਾਈ

ਓਟਵਾ: ਕੈਨੇਡਾ ਸਰਕਾਰ ਨੇ ਕਰੋਨਾ ਕਾਰਨ ਭਾਰਤ ਤੋਂ ਸਿੱਧੀ ਉਡਾਣ ’ਤੇ ਲਗਾਈ ਪਾਬੰਦੀ 21 ਸਤੰਬਰ ਤੱਕ ਵਾਧਾ ਦਿੱਤੀ ਹੈ। ਇਹ ਪਾਬੰਦੀ ਪਹਿਲਾਂ 22 ਅਪਰੈਲ ਨੂੰ ਲਗਾਈ ਗਈ ਸੀ ਅਤੇ ਸਰਕਾਰ ਇਸ ਨੂੰ ਲਗਾਤਾਰ ਵਧਾ ਰਹੀ ਹੈ। ਢੋਆ-ਢੁਆਈ ਤੇ ਮੈਡੀਕਲ ਸਪਲਾਈ ਵਾਲੇ ਜਹਾਜ਼ਾਂ ਉੱਤੇ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ। -ਰਾਇਟਰਜ਼