👉ਘੱਟ ਕਾਰਬਨ ਵਾਲੇ ਤੇਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਟਰਾਂਸਪੋਰਟ ਕੰਪਨੀਆਂ ਨੂੰ ਮਿਲੇਗੀ ਵੱਡੀ ਗਰਾਂਟ
👉ਟਰੱਕਾਂ ਨੂੰ ਨਵੀਂ ਤਕਨੀਕ ਯੋਗ ਬਣਾਉਣ ਲਈ ਹਰ ਯੋਗ ਕੰਪਨੀ ਨੂੰ ਮਿਲ ਸਕਦੀ ਹੈ 5 ਮਿਲੀਅਨ ਦੀ ਗ੍ਰਾਟ
👉ਟਰਾਂਸਪੋਰਟ ਕੰਪਨੀਆਂ ਕੋਲ ਅਪਲਾਈ ਕਰਨ ਲਈ 90 ਦਿਨ ਦਾ ਸਮਾਂ
ਕੈਨੇਡਾ ਦੀ ਫੈਡਰਲ ਸਰਕਾਰ ਟਰਾਂਸਪੋਰਟ ਕੰਪਨੀਆਂ ਨੂੰ ਆਪਣੇ ਟਰੱਕਾਂ ‘ਚ ਘੱਟ ਕਾਰਬਨ ਵਾਲੇ ਤੇਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਵਿੱਤੀ ਮਦਦ ਦੇਣ ਜਾ ਰਹੀ ਹੈ । ਇਸ ਮਕਸਦ ਲਈ ਸਰਕਾਰ ਨੇ 199 ਮਿਲੀਅਨ ਡਾਲਰ ਰਾਖਵਾਂ ਰੱਖਿਆ ਹੈ ਜੋ ਆਉਣ ਵਾਲੇ ਪੰਜ ਸਾਲਾਂ ‘ਚ ਦਿੱਤਾ ਜਾਵੇਗਾ । ਜਾਣਕਾਰੀ ਅਨੁਸਾਰ ਘੱਟ ਕਾਰਬਨ ਵਾਲੇ ਡੀਜ਼ਲ ਦੀ ਵਰਤੋਂ ਲਈ ਨਵੀਂ ਤਕਨੀਕ ਵਾਲੇ ਇੰਜਣਾਂ ਦੀ ਲੋੜ ਹੈ ਜਾਂ ਕੁਝ ਵਿਸ਼ੇਸ਼ ਤਰਾਂ ਦੇ ਉਪਕਰਨ ਲਗਾਉਣ ਦੀ ਲੋੜ ਹੈ । ਪੁਰਾਣੇ ਟਰੱਕਾਂ ਨੂੰ ਘੱਟ ਕਾਰਬਨ ਵਾਲੇ ਡੀਜ਼ਲ ਦੀ ਵਰਤੋਂ ਦੇ ਯੋਗ ਬਣਾਉਣ ਲਈ ਟਰਾਂਸਪੋਰਟ ਕੰਪਨੀਆਂ ਦਾ ਜੋ ਖਰਚਾ ਆਉਣਾ ਹੈ , ਉਸਦਾ ਅੱਧਾ ਹਿੱਸਾ ਸਰਕਾਰ ਪੂਰਾ ਕਰੇਗੀ । ਹਰੇਕ ਯੋਗ ਕੰਪਨੀ ਨੂੰ ਵੱਧ ਤੋਂ.ਵੱਧ 5 ਮਿਲੀਅਨ ਡਾਲਰ ਤੱਕ ਮਿਲ ਸਕਦੇ ਹਨ ।
ਇਸ ਗ੍ਰਾਟ ਨੂੰ ਪ੍ਰਾਪਤ ਕਰਨ ਲਈ ਟਰਾਂਸਪੋਰਟ ਕੰਪਨੀਆਂ 90 ਦਿਨਾਂ ‘ਚ ਭਾਵ 16 ਨਵੰਬਰ ਤੱਕ ਅਪਲਾਈ ਕਰ ਸਕਦੀਆਂ ਹਨ। ਇਹ ਵੀ ਦੱਸਣਯੋਗ ਹੈ ਕਿ ਫੈਡਰਲ ਸਰਕਾਰ ਦਾ ਟੀਚਾ ਹੈ ਕਿ 2040 ਤੋਂ ਬਾਅਦ ਵਿਕਣ ਵਾਲੇ ਸਾਰੇ ਕਮਰਸ਼ੀਅਲ ਟਰੱਕ ਜ਼ੀਰੋ ਇਮੀਸ਼ਨ ਵਾਲੇ ਹੋਣ ।
(ਗੁਰਮੁੱਖ ਸਿੰਘ ਬਾਰੀਆ)